ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਜੈਚੰਦਾਂ ਕਾਰਨ ਅਸੀਂ ਝਾਰਖੰਡ ਚੋਣਾਂ ਹਾਰੇ : ਰਘੁਵਰ ਦਾਸ

ਭਾਜਪਾ ਦੀ ਝਾਰਖੰਡ ਇਕਾਈ ਦੇ ਅੰਦਰ ਚੱਲ ਰਹੇ ਮਤਭੇਦਾਂ ਵੱਲ ਇਸ਼ਾਰਾ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਨੇ ਕਿਹਾ ਕਿ ਪਾਰਟੀ ਕੁਝ ਗੱਦਾਰਾਂ ਅਤੇ ਉਨ੍ਹਾਂ ਖ਼ਿਲਾਫ਼ ਚਲਾਏ ਗਏ  ਅਭਿਆਨਾਂ ਕਾਰਨ ਵਿਧਾਨ ਸਭਾ ਚੋਣਾਂ ਹਾਰੀ ਹੈ।

 

ਰਘੁਵਰ ਦਾਸ ਨੇ ਬੁੱਧਵਾਰ ਨੂੰ ਪਾਰਟੀ ਦੇ ਸੂਬਾ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ਜੈਚੰਦ ਹਰ ਜਗ੍ਹਾ ਮੌਜੂਦ ਹੈ ਅਤੇ ਸਾਡੀ ਪਾਰਟੀ ਕੁਝ ਜੈਚੰਦਾਂ ਕਾਰਨ ਹਾਰ ਗਈ ਹੈ। ਕਈ ਵਾਰ ਸਾਜਿਸ਼ ਸਫ਼ਲ ਹੋ ਜਾਂਦੀ ਹੈ ਪਰ ਸਾਜਿਸ਼ ਨਾਲ ਪ੍ਰਾਪਤ ਕੀਤੀ ਸਫ਼ਲਤਾ ਬਹੁਤੀ ਦੇਰ ਨਹੀਂ ਰਹਿੰਦੀ। ਮੈਂ ਇੱਥੇ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਹੈ ਅਤੇ ਸੰਘਰਸ਼ ਨਾਲ ਤੁਹਾਨੂੰ ਤਾਕਤ ਮਿਲਦੀ ਹੈ।

 

ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਵਿੱਚ ਕਾਫ਼ੀ ਅਸੰਤੁਸ਼ਟੀ ਸੀ ਅਤੇ ਇਹ ਪਾਰਟੀ ਦੀ ਹਾਰ ਦਾ ਇੱਕ ਮਹੱਤਵਪੂਰਨ ਕਾਰਨ ਮੰਨਿਆ ਜਾਂਦਾ ਹੈ। ਝਾਰਖੰਡ ਵਿਧਾਨ ਸਭਾ ਵਿੱਚ 81 ਸੀਟਾਂ ਵਾਲੀ ਭਾਜਪਾ ਨੇ 25 ਸੀਟਾਂ ਜਿੱਤੀਆਂ, ਜਦੋਂਕਿ ਝਾਰਖੰਡ ਮੁਕਤੀ ਮੋਰਚੇ ਦੀ ਅਗਵਾਈ ਵਾਲੇ ਮਹਾਂਗਠਜੋੜ ਨੇ 47 ਸੀਟਾਂ ਜਿੱਤੀਆਂ।

 

ਰਘੁਵਰ ਦਾਸ ਖ਼ੁਦ ਵੀ ਆਪਣੇ ਮੰਤਰੀ ਸਰਯੁ ਰਾਏ ਖ਼ਿਲਾਫ਼ ਚੋਣ ਹਾਰ ਗਏ, ਜੋ ਜਮਸ਼ੇਦਪੁਰ ਪੱਛਮ ਤੋਂ ਟਿਕਟ ਨਾ ਮਿਲਣ ਉੱਤੇ ਉਨ੍ਹਾਂ ਵਿਰੁਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ। ਰਘੁਵਰ ਦਾਸ 1995 ਤੋਂ ਲਗਾਤਾਰ ਜਮਸ਼ੇਦਪੁਰ ਪੂਰਬੀ ਸੀਟ ਤੋਂ ਵਿਧਾਇਕ ਰਹੇ ਸਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP lost Jharkhand because of Jaichands says Raghubar Das