ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਸਾਲ ’ਚ ਭਾਜਪਾ ਤੋਂ ਖੁੱਸ ਗਈ 5 ਸੂਬਿਆਂ ਦੀ ਸੱਤਾ

ਇੱਕ ਸਾਲ ’ਚ ਭਾਜਪਾ ਤੋਂ ਖੁੱਸ ਗਈ 5 ਸੂਬਿਆਂ ਦੀ ਸੱਤਾ

ਝਾਰਖੰਡ ਵਿਧਾਨ ਸਭਾ ਚੋਣਾਂ ਦੀ ਗਿਣਤੀ ਹਾਲੇ ਜਾਰੀ ਹੈ ਤੇ ਸ਼ੁਰੂਆਤੀ ਰੁਝਾਨਾਂ ਨੂੰ ਵੇਖਦਿਆਂ ਇਹੋ ਜਾਪ ਰਿਹਾ ਹੈ ਕਿ ਸ਼ਾਇਦ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਇਸ ਸੂਬੇ ਦੀ ਸੱਤਾ ਵੀ ਖੁੱਸ ਜਾਵੇ। ਇਸ ਤੋਂ ਪਹਿਲਾਂ ਇੱਕ ਸਾਲ ’ਚ ਭਾਜਪਾ ਚਾਰ ਮੁੱਖ ਰਾਜਾਂ ਵਿੱਚ ਆਪਣੀ ਸੱਤਾ ਗੁਆ ਚੁੱਕੀ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਜਿਹੜੇ ਰੁਝਾਨ ਸਾਹਮਣੇ ਸਨ, ਉਨ੍ਹਾਂ ਮੁਤਾਬਕ ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ–ਕਾਂਗਰਸ–ਰਾਸ਼ਟਰੀ ਜਨਤਾ ਦਲ ਦੇ ਗੱਠਜੋੜ ਨੂੰ 41 ਸੀਟਾਂ ਮਿਲਦੀਆਂ ਦਿਸ ਰਹੀਆਂ ਸਨ; ਜਦ ਕਿ ਭਾਜਪਾ 27 ਸੀਟਾਂ ਉੱਤੇ ਅੱਗੇ ਸੀ। ਇਸ ਸੂਬੇ ਵਿੱਚ ਬਹੁਮੱਤ ਲਈ 42 ਸੀਟਾਂ ਚਾਹੀਦੀਆਂ ਹਨ।

 

 

ਜੇ ਇਹ ਰੁਝਾਨ ਜਾਰੀ ਰਹੇ, ਤਾਂ ਝਾਰਖੰਡ ਵੀ ਮਹਾਰਾਸ਼ਟਰ, ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ, ਜਿੱਥੇ ਭਾਜਪਾ ਨੇ ਪਿਛਲੇ 12 ਮਹੀਨਿਆਂ ਦੌਰਾਨ ਆਪਣੀ ਸੱਤਾ ਗੁਆ ਦਿੱਤੀ ਹੈ। ਹਰਿਆਣਾ ’ਚ ਦੁਸ਼ਯੰਤ ਚੌਟਾਲ਼ਾ ਤੇ ਕੁਝ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਬਹੁਤ ਔਖੇ ਹੋ ਕੇ ਭਾਜਪਾ ਸਰਕਾਰ ਬਣਾਉਣ ’ਚ ਸਫ਼ਲ ਰਹੀ ਹੈ।

 

 

ਝਾਰਖੰਡ ’ਚ ਭਾਜਪਾ ਨਾ ਸਿਰਫ਼ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਵਿਰੋਧੀ ਲਹਿਰ ਨਾਲ ਲੜ ਰਹੀ ਹੈ, ਸਗੋਂ ਆਪਣੇ ਮੁੱਖ ਮੰਤਰੀ ਦੇ ਚਿਹਰੇ ਰਘੂਬਰ ਦਾਸ ਨਾਲ ਵਧਦੀ ਅਸਹਿਮਤੀ ਨਾਲ ਵੀ ਜੂਝ ਰਹੀ ਹੈ।

 

 

ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਲਈ ਅੱਜ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਜਮਸ਼ੇਦਪੁਰ (ਪੂਰਬੀ) ਤੋਂ ਅੱਗੇ ਚੱਲ ਰਹੇ ਹਨ। ਲਾਤੇਹਾਰ ਵਿੱਚ ਸਾਬਕਾ ਮੰਤਰੀ ਬੈਦਿਆਨਾਥ ਰਾਮ ਵੀ ਅੱਗੇ ਚੱਲ ਰਹੇ  ਹਨ। ਸ਼ੁਰੂਆਤੀ ਬੜ੍ਹਤ ਬਣਾਉਣ ਤੋਂ ਬਾਅਦ ਸਿੱਲੀ ਹਲਕੇ ਤੋਂ ਸੁਦੇਸ਼ ਮਹਿਤੋ ਪੱਛੜ ਗਏ ਹਨ।

 

 

ਇੱਥੇ ਵਰਨਣਯੋਗ ਹੈ ਕਿ 30 ਨਵੰਬਰ ਤੋਂ ਲੈ ਕੇ 20 ਦਸੰਬਰ ਤੱਕ ਪੰਜ ਗੇੜਾਂ ਦੀ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਸਾਰੀਆਂ ਸੀਟਾਂ ਲਈ ਈਵੀਐੱਮਜ਼ ਵਿੱਚ ਬੰਦ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਜਾਰੀ  ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP lost power in 5 States within one year