ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਮਹੀਨਿਆਂ ’ਚ ਭਾਜਪਾ ਹੱਥੋਂ ਖੁੱਸੇ ਚਾਰ ਸੂਬੇ

11 ਮਹੀਨਿਆਂ ’ਚ ਭਾਜਪਾ ਹੱਥੋਂ ਖੁੱਸੇ ਚਾਰ ਸੂਬੇ

ਮਹਾਰਾਸ਼ਟਰ ’ਚ ਮਚੇ ਸਿਆਸੀ ਘਮਸਾਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸਰਕਾਰ ਦੇ ਡਿੱਗ ਜਾਣ ਤੋਂ ਬਾਅਦ ਪੈਦਾ ਹੋਏ ਹਾਲਾਤ ਤੋਂ ਬਾਅਦ ਹੁਣ ਨਵੀਂ ਸਰਕਾਰ ਕਾਇਮ ਹੋਵੇਗੀ। ਪਰ ਇਸ ਸਾਰੇ ਸਿਆਸੀ ਘਟਨਾਕ੍ਰਮ ਦੌਰਾਨ ਕੌਮੀ ਜਮਹੂਰੀ ਗੱਠਜੋੜ ਭਾਵ NDA ਨੂੰ ਵੱਡਾ ਝਟਕਾ ਲੱਗਾ ਹੈ।

 

 

NDA ਦੀ ਸਾਲ 2017 ’ਚ 72 ਫ਼ੀ ਸਦੀ ਆਬਾਦੀ ’ਤੇ ਹਕੂਮਤ ਸੀ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਮਹਾਰਾਸ਼ਟਰ ਜਿਹੇ ਸੁਬਿਆਂ ਵਿੱਚ ਸੱਤਾ ਉਸ ਦੇ ਹੱਥੋਂ ਚਲੀ ਗਈ ਅਤੇ ਉਹ 41 ਫ਼ੀ ਸਦੀ ਆਬਾਦੀ ਤੱਕ ਸੀਮਤ ਹੋ ਕੇ ਰਹਿ ਗਿਆ ਹੈ।

 

 

ਉਂਝ ਭਾਵੇਂ ਮਿਜ਼ੋਰਮ ਤੇ ਸਿੱਕਿਮ ਜਿਹੇ ਨਿੱਕੇ ਸੂਬੇ NDA ਦੇ ਖਾਤੇ ’ਚ ਆਏ ਹਨ। ਇੰਝ ਹੁਣ 17 ਸੂਬਿਆਂ ਵਿੱਚ NDA ਸਰਕਾਰ ਹੈ। ਇਨ੍ਹਾਂ ਵਿੱਚੋਂ 13 ਰਾਜਾਂ ਵਿੱਚ ਭਾਜਪਾ ਅਤੇ ਚਾਰ ਰਾਜਾਂ ਵਿੱਚ ਸਹਿਯੋਗੀ ਪਾਰਟੀਆਂ ਦੇ ਮੁੱਖ ਮੰਤਰੀ ਹਨ।

 

 

ਰਾਸ਼ਟਰੀ ਰਾਜਧਾਨੀ ਦਿੱਲੀ ’ਚ ਤਾਂ ਪਹਿਲਾਂ ਹੀ ਐੱਨਡੀਏ ਸੱਤਾ ਤੋਂ ਦੂਰ ਹੈ, ਹੁਣ ਆਰਥਿਕ ਰਾਜਧਾਨੀ ਭਾਵ ਮੁੰਬਈ ’ਚ ਵੀ ਭਾਜਪਾ ਸੱਤਾ ਤੋਂ ਲਾਂਭੇ ਹੋ ਗਈ ਹੈ। ਇੱਥੇ ਵਰਨਣਯੋਗ ਹੈ ਕਿ ਮਹਾਰਾਸ਼ਟਰ ਦਾ ਕੁੱਲ ਘਰੇਲੂ ਉਤਪਾਦਨ ਲਗਭਗ 30 ਲੱਖ ਕਰੋੜ ਰੁਪਏ ਹੈ। ਇਹ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 14 ਫ਼ੀ ਸਦੀ ਹਿੱਸਾ ਹੈ।

 

 

ਦੇਸ਼ ਦੇ 40 ਫ਼ੀ ਸਦੀ ਤੋਂ ਵੱਧ ਕਾਰਪੋਰੇਟ ਦਫ਼ਤਰ ਮਹਾਰਾਸ਼ਟਰ ’ਚ ਹੀ ਹਨ। ਚੋਣਾਂ ਨਾਲ ਸਬੰਧਤ ਚੰਦੇ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ 48 ਲੋਕ ਸਭਾ ਸੀਟਾਂ ਮਹਾਰਾਸ਼ਟਰ ’ਚ ਹਨ। ਇਹੋ ਕਾਰਨ ਹੈ ਕਿ ਐੱਨਡੀਏ ਲਈ ਮਹਾਰਾਸ਼ਟਰ ਬਹੁਤ ਅਹਿਮ ਹੈ। ਭਾਜਪਾ ਤਾਮਿਲ ਨਾਡੂ ’ਚ ਉਂਝ ਤਾਂ ਸਰਕਾਰ ਦੇ ਨਾਲ ਹੈ ਪਰ ਵਿਧਾਇਕ ਇੱਕ ਵੀ ਨਹੀਂ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP lost Power in Four States within 11 months