ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਵੱਲੋਂ ਸਿੰਧੀਆ ਨੂੰ ਤੋਹਫ਼ਾ, ਬਣਾਇਆ ਰਾਜ ਸਭਾ ਉਮੀਦਵਾਰ

ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਛੱਡਣ ਵਾਲੇ ਜੋਤੀਰਾਦਿੱਤਿਆ ਸਿੰਧੀਆ ਨੂੰ ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਆਪਣਾ ਰਾਜ ਸਭਾ ਉਮੀਦਵਾਰ ਬਣਾਇਆ ਹੈ।
 

ਇਸ ਤੋਂ ਇਲਾਵਾ ਅਸਾਮ ਤੋਂ ਭੁਵਨੇਸ਼ਵਰ ਕਾਲੀਤਾ, ਬਿਹਾਰ ਤੋਂ ਵਿਵੇਕ ਠਾਕੁਰ, ਗੁਜਰਾਤ ਤੋਂ ਅਭੇ ਭਾਰਦਵਾਜ ਤੇ ਰਮੀਲਾ ਬੇਨ ਬਾਰਾ, ਝਾਰਖੰਡ ਤੋਂ ਦੀਪਕ ਪ੍ਰਕਾਸ਼, ਮਣੀਪੁਰ ਤੋਂ ਲਿਏਸੇਂਬਾ ਮਹਾਰਾਜਾ, ਮੱਧ ਪ੍ਰਦੇਸ਼ ਤੋਂ ਜੋਤੀਰਾਦਿੱਤਿਆ ਸਿੰਧੀਆ, ਮਹਾਰਾਸ਼ਟਰ ਤੋਂ ਉਦੇਨਾ ਰਾਜੇ ਭੋਂਸਲੇ ਅਤੇ ਰਾਜਸਥਾਨ ਤੋਂ ਰਾਜਿੰਦਰ ਗਹਿਲੋਤ ਨੂੰ ਭਾਜਪਾ ਨੇ ਰਾਜ ਸਭਾ ਦਾ ਉਮੀਦਵਾਰ ਬਣਾਇਆ ਹੈ।
 

 

ਦੂਜੇ ਪਾਸੇ ਭਾਜਪਾ ਵੱਲੋਂ ਜੋਤੀਰਾਦਿੱਤਿਆ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ 'ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਜੋਤੀਰਾਦਿੱਤਿਆ ਸਿੰਧੀਆ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ। ਬੁੱਧਵਾਰ ਨੂੰ ਜੋਤੀਰਾਦਿੱਤਿਆ ਸਿੰਧੀਆ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਹੋਏ।
 

ਜੋਤੀਰਾਦਿੱਤਿਆ ਸਮੇਤ ਮੱਧ ਪ੍ਰਦੇਸ਼ ਦੇ 22 ਵਿਧਾਇਕਾਂ ਦੇ ਅਸਤੀਫੇ ਨੇ ਮੱਧ ਪ੍ਰਦੇਸ਼ ਕਾਂਗਰਸ ਵਿੱਚ ਹਲਚਲ ਮਚਾ ਦਿੱਤੀ ਹੈ। ਕਮਲਨਾਥ ਸਰਕਾਰ ਦੇ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP made Jyotiraditya Scindia a Rajya Sabha candidate from Madhya Pradesh