ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਮੇਰੀ ਜਾਨ ਦੇ ਪਿੱਛੇ, ਮੈਨੂੰ ਇੰਦਰਾ ਗਾਂਧੀ ਵਾਂਗ ਕਤਲ ਕਰ ਦੇਣੈ: ਕੇਜਰੀਵਾਲ

BJP ਮੇਰੀ ਜਾਨ ਦੇ ਪਿੱਛੇ, ਮੈਨੂੰ ਇੰਦਰਾ ਗਾਂਧੀ ਵਾਂਗ ਕਤਲ ਕਰ ਦੇਣੈ: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ – ‘ਭਾਰਤੀ ਜਨਤਾ ਪਾਰਟੀ (BJP) ਮੇਰੀ ਜਾਨ ਪਿੱਛੇ ਪਈ ਹੋਈ ਹੈ। ਭਾਜਪਾ ਨੇ ਮੈਨੂੰ ਬਿਲਕੁਲ ਉਵੇਂ ਹੀ ਮੇਰੇ ਆਪਣੇ ਹੀ ਗਾਰਡ ਤੋਂ ਮਰਵਾ ਦੇਣਾ ਹੈ, ਜਿਵੇਂ ਇੰਦਰਾ ਗਾਂਧੀ ਨਾਲ ਹੋਇਆ ਸੀ।’

 

 

ਪੰਜਾਬ ਦੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਸੁਰੱਖਿਆ ਅਧਿਕਾਰੀ ਭਾਜਪਾ ਨੂੰ ਰਿਪੋਰਟ ਕਰਦੇ ਹਨ ਤੇ ‘ਭਾਜਪਾ ਨੇ ਇੱਕ ਦਿਨ ਇੰਦਰਾ ਗਾਂਧੀ ਵਾਂਗ ਮੈਨੂੰ ਮੇਰੇ ਹੀ ਨਿਜੀ ਸੁਰੱਖਿਆ ਅਫ਼ਸਰ ਹੱਥੋਂ ਮਰਵਾ ਦੇਣਾ ਹੈ।’

 

 

ਸ੍ਰੀ ਕੇਜਰੀਵਾਲ ਨੇ ਕਿਹਾ – ‘ਭਾਜਪਾ ਮੇਰੀ ਜਾਨ ਪਿੱਛੇ ਪਈ ਹੋਈ ਹੈ। ਉਨ੍ਹਾਂ ਇੱਕ ਦਿਨ ਮੈਨੂੰ ਮਾਰ ਸੁੱਟਣਾ ਹੈ।’

 

 

ਸ੍ਰੀ ਕੇਜਰੀਵਾਲ ਬੀਤੇ ਦਿਨੀਂ ਚੋਣ ਪ੍ਰਚਾਰ ਲਈ ਪੰਜਾਬ ਗਏ ਹੋਏ ਸਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਾਰੀਆਂ 13 ਸੀਟਾਂ ਉੱਤੇ ਚੋਣ ਲੜ ਰਹੀ ਹੈ।

 

 

ਚੇਤੇ ਰਹੇ ਕਿ ਬੀਤੇ ਦਿਨੀਂ ਇੱਕ ਵਿਅਕਤੀ ਨੇ ਰੋਡ ਸ਼ੋਅ ਦੌਰਾਨ ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਸ੍ਰੀ ਕੇਜਰੀਵਾਲ ਦੇ ਥੱਪੜ ਮਾਰਿਆ ਸੀ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸ ਘਟਨਾ ਦਾ ਮੁਲਜ਼ਮ ਆਮ ਆਦਮੀ ਪਾਰਟੀ ਦਾ ਹੀ ਇੱਕ ਨਾਰਾਜ਼ ਵਰਕਰ ਸੀ; ਜਦ ਕਿ ਆਮ ਆਦਮੀ ਪਾਰਟੀ ਨੇ ਇਸ ਹਮਲੇ ਲਈ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP may get assassinated me like Indira Gandhi Kejriwal