ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੂੰ ਭਲਕੇ ਮਿਲ ਸਕਦੈ ਨਵਾਂ ਪ੍ਰਧਾਨ; ਅਮਿਤ ਸ਼ਾਹ ਦੀ ਥਾਂ ਲੈ ਸਕਦੇ ਹਨ ਜੇਪੀ ਨੱਡਾ

ਭਾਜਪਾ ਨੂੰ ਅਮਿਤ ਸ਼ਾਹ ਦੀ ਥਾਂ 'ਤੇ ਸੋਮਵਾਰ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਸਕਦਾ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਦੇ ਇਸ ਅਹੁਦੇ ਲਈ ਬਗੈਰ ਮੁਕਾਬਲਾ ਚੁਣੇ ਜਾਣ ਦੀ ਉਮੀਦ ਹੈ। ਸੂਬਿਆਂ ਤੋਂ ਭਾਜਪਾ ਆਗੂਆਂ ਸਮੇਤ ਪਾਰਟੀ ਦੇ ਸੀਨੀਅਕ ਨੇਤਾਵਾਂ ਦੇ ਨੱਡਾ ਦੇ ਸਮਰਥਨ 'ਚ ਨਾਮਜ਼ਦਗੀ ਕਾਗਜ ਦਾਖਲ ਕਰਨ ਲਈ ਭਾਜਪਾ ਹੈੱਡਕੁਆਰਟਰ ਪਹੁੰਚਣ ਦੀ ਉਮੀਦ ਹੈ। ਨੱਡਾ ਲੰਮੇ ਸਮੇਂ ਤੋਂ ਭਾਜਪਾ ਪ੍ਰਧਾਨ ਅਹੁਦੇ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਦੀ ਪਸੰਦ ਰਹੇ ਹਨ।
 

ਜੇ.ਪੀ. ਨੱਡਾ ਨੇ ਸਿਆਸਤ ਦੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਕੀਤੀ ਸੀ। ਸੰਗਠਨ 'ਚ ਉਨ੍ਹਾਂ ਦਾ ਦਹਾਕਿਆਂ ਪੁਰਾਣਾ ਤਜ਼ਰਬਾ, ਆਰਐਸਐਸ ਨਾਲ ਨੇੜਤਾ ਅਤੇ ਸਾਫ ਅਕਸ ਉਨ੍ਹਾਂ ਦੀ ਤਾਕਤ ਹੈ।

 

ਸੀਨੀਅਰ ਭਾਜਪਾ ਆਗੂ ਰਾਧਾ ਮੋਹਨ ਸਿੰਘ ਪਾਰਟੀ ਦੀ ਚੋਣ ਪ੍ਰਕਿਰਿਆ ਦੇ ਇੰਚਾਰਜ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪੱਤਰ 20 ਜਨਵਰੀ ਨੂੰ ਦਾਖਲ ਕੀਤੇ ਜਾਣਗੇ ਅਤੇ ਜਰੂਰੀ ਹੋਣ 'ਤੇ ਅਗਲੇ ਦਿਨ ਚੋਣ ਹੋਵੇਗੀ।

 

ਭਾਜਪਾ 'ਚ ਪ੍ਰਧਾਨ ਆਮ ਤੌਰ 'ਤੇ ਸਰਬਸੰਮਤੀ ਅਤੇ ਬਗੈਰ ਮੁਕਾਬਲਾ ਚੁਣੇ ਜਾਣ ਦੀ ਪਰੰਪਰਾ ਹੈ ਅਤੇ ਘੱਟ ਸੰਭਾਵਨਾ ਹੈ ਕਿ ਇਸ ਵਾਰ ਕੁਝ ਵੱਖਰਾ ਹੋਵੇਗਾ।
 

ਨਵੇਂ ਪ੍ਰਧਾਨ ਦੀ ਹੋਣ ਨਾਲ ਮੌਜੂਦਾ ਪ੍ਰਧਾਨ ਅਮਿਤ ਸ਼ਾਹ ਦਾ ਸਾਢੇ 5 ਸਾਲ ਦਾ ਕਾਰਜਕਾਲ ਵੀ ਖ਼ਤਮ ਹੋ ਜਾਵੇਗਾ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦਾ ਉੱਤਰਾਧਿਕਾਰੀ ਚੁਣਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਪਾਰਟੀ 'ਚ 'ਇਕ ਆਦਮੀ ਇਕ ਅਹੁਦਾ' ਦੀ ਰਵਾਇਤ ਰਹੀ ਹੈ। ਨੱਡਾ ਨੂੰ ਪਿਛਲੇ ਸਾਲ ਜੁਲਾਈ 'ਚ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP may get new president tomorrow JP Nadda may replace Amit Shah