ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗੋਪਾਲ ਕਾਂਡਾ ਦੀ ਹਮਾਇਤ ਸ਼ਾਇਦ ਨਾ ਲਵੇ ਭਾਜਪਾ’

‘ਗੋਪਾਲ ਕਾਂਡਾ ਦੀ ਹਮਾਇਤ ਸ਼ਾਇਦ ਨਾ ਲਵੇ ਭਾਜਪਾ’

ਇੱਕ ਪਾਸੇ ਜਿੱਥੇ ਹਰਿਆਣਾ ਲੋਕਹਿਤ ਪਾਰਟੀ ਦੇ ਆਗੂ ਤੇ ਸਿਰਸਾ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ MLA ਗੋਪਾਲ ਕਾਂਡਾ ਨੇ ਭਾਜਪਾ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਭਾਜਪਾ ਖ਼ੁਦ ਹੀ ਗੋਪਾਲ ਕਾਂਡਾ ਤੋਂ ਦੂਰੀ ਬਣਾ ਸਕਦੀ ਹੈ।

 

 

ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਦਰਅਸਲ ਗੋਪਾਲ ਕਾਂਡਾ ਦਾ ‘ਅਪਰਾਧਕ ਪਿਛੋਕੜ’ ਹੈ। ਉਹ ਇੱਕ ਏਅਰ ਹੋਸਟੈਸ ਦੀ ਖ਼ੁਦਕੁਸ਼ੀ ਦੇ ਮਾਮਲੇ ’ਚ ਜੇਲ੍ਹ ਵੀ ਜਾ ਚੁੱਕੇ ਹਨ। ਇੰਨਾ ਹੀ ਨਹੀਂ ਭਾਜਪਾ ਨੇ ਖ਼ੁਦ ਸੜਕਾਂ ਉੱਤੇ ਉੱਤਰ ਕੇ ਗੋਪਾਲ ਕਾਂਡਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।

 

 

ਇਸੇ ਲਈ ਹੁਣ ਅਜਿਹੇ ਸੁਆਲ ਖੜ੍ਹੇ ਹੋ ਰਹੇ ਸਨ ਕਿ ਕੀ ਹੁਣ ਭਾਜਪਾ ਗੋਪਾਲ ਕਾਂਡਾ ਨੂੰ ਮੰਤਰੀ ਦਾ ਅਹੁਦਾ ਦੇਵੇਗੀ?

 

 

ਇਸੇ ਦੌਰਾਨ ਅਜਿਹੀਆਂ ਖ਼ਬਰਾਂ ਵੀ ਮਿਲਦੀਆਂ ਰਹੀਆਂ ਹਨ ਕਿ ਭਾਜਪਾ ਆਗੂ ਅੱਜ ਗੋਪਾਲ ਕਾਂਡਾ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਦਾ ਬਿਆਨ ਵੀ ਸਾਹਮਣੇ ਆਇਆ ਸੀ।

 

 

ਉਨ੍ਹਾਂ ਭਾਜਪਾ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਆਖਿਆ ਸੀ ਕਿ ਅੱਜ ਗੋਪਾਲ ਕਾਂਡਾ ਭਾਜਪਾ ਲਈ ਦੁੱਧ ਦਾ ਧੁਲਿਆ ਹੋ ਗਿਆ। ਇਹ ਭਾਜਪਾ ਦੀ ਦੋਗਲੀ ਨੀਤੀ ਹੈ। ਪੈਸੇ ਤੇ ਲਾਲਚ ਦੇ ਆਧਾਰ ’ਤੇ ਭਾਜਪਾ ਹੁਣ ਸਰਕਾਰ ਬਣਾਉਣ ਦਾ ਜਤਨ ਕਰ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਗੋਪਾਲ ਕਾਂਡਾ ਨੇ ਐਲਾਨ ਕੀਤਾ ਸੀ ਕਿ ਸਾਰੇ ਆਜ਼ਾਦ MLAs ਨੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹਮਾਇਤ ਬਿਨਾ ਸ਼ਰਤ ਦਿੱਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP may not take support of Gopal Kanda