ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਤੇ ਮਹਾਰਾਸ਼ਟਰ ’ਚ ‘ਮੁੜ ਵੱਡੀ ਜਿੱਤ ਹਾਸਲ ਕਰ ਸਕਦੀ ਹੈ ਭਾਜਪਾ’

ਹਰਿਆਣਾ ਤੇ ਮਹਾਰਾਸ਼ਟਰ ’ਚ ‘ਮੁੜ ਵੱਡੀ ਜਿੱਤ ਹਾਸਲ ਕਰ ਸਕਦੀ ਹੈ ਭਾਜਪਾ’

ਹਰਿਆਣਾ ਤੇ ਮਹਾਰਾਸ਼ਟਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇੱਕ ਵਾਰ ਫਿਰ ਭਾਜਪਾ ਵੱਡੀਆਂ ਜਿੱਤਾਂ ਹਾਸਲ ਕਰ ਸਕਦੀ ਹੈ। ਚੋਣ ਕਮਿਸ਼ਨ ਵੱਲੋਂ ਦੋਵੇਂ ਰਾਜਾਂ ਵਿੱਚ ਤਰੀਕਾਂ ਦਾ ਐਲਾਨ ਕਰਨ ਤੋਂ ਬਾਅਦ ਆਏ ਏਬੀਪੀ ਨਿਊਜ਼–ਸੀ ਵੋਟਰ ਦੇ ਚੋਣ–ਸਰਵੇਖਣ ਵਿੱਚ ਭਾਜਪਾ ਦੋਵੇਂ ਹੀ ਸੂਬਿਆਂ ਵਿੱਚ ਆਪਣੀ ਸਰਕਾਰ ਬਚਾਉਣ ਵਿੱਚ ਕਾਮਯਾਬ ਹੁੰਦੀ ਦਿਸ ਰਹੀ ਹੈ।

 

 

ਇਸ ਸਰਵੇਖਣ ਦੀ ਮੰਨੀਏ, ਤਾਂ ਪਾਣੀ ਤੇ ਬੇਰੁਜ਼ਗਾਰੀ ਦੋਵੇਂ ਰਾਜਾਂ ਵਿੱਚ ਅਹਿਮ ਮੁੱਦਾ ਹੋਵੇਗਾ। ਮਹਾਰਾਸ਼ਟਰ ਦੀਆਂ 288 ਸੀਟਾਂ ਤੇ ਹਰਿਆਣਾ ਦੀਆਂ 90 ਸੀਟਾਂ ਉੱਤੇ ਆਉਂਦੀ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 24 ਅਕਤੂਬਰ ਨੂੰ ਆਉਣਗੇ।

 

 

90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਨੂੰ 78 ਸੀਟਾਂ ਮਿਲ ਸਕਦੀਆਂ ਹਨ; ਜਦ ਕਿ ਕਾਂਗਰਸ ਨੂੰ 8, ਜੇਜੇਪੀ ਨੂੰ 1 ਤੇ ਹੋਰ ਉਮੀਦਵਾਰਾਂ ਨੂੰ ਤਿੰਨ ਸੀਟਾਂ ਮਿਲ ਸਕਦੀਆਂ ਹਨ।

 

 

ਸਾਲ 2014 ਦੀਆਂ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਨੂੰ ਹਰਿਆਣਾ ਵਿੱਚ 47 ਸੀਟਾਂ ਮਿਲੀਆਂ ਸਨ। ਕਾਂਗਰਸ ਦੇ ਖਾਤੇ ਵਿੱਚ 15, ਇੰਡੀਅਨ ਨੈਸ਼ਨਲ ਲੋਕ ਦਲ ਨੂੰ 19 ਤੇ ਹਰਿਆਣਾ ਜਨਹਿਤ ਕਾਂਗਰਸ ਨੂੰ ਦੋ ਸੀਟਾਂ ਉੱਤੇ ਜਿੱਤ ਹਾਸਲ ਹੋਈ ਸੀ। ਹੋਰਨਾਂ ਦੇ ਖਾਤੇ ਵਿੱਚ ਸੱਤ ਸੀਟਾਂ ਆਈਆਂ ਸਨ।

 

 

ਭਾਜਪਾ ਨੂੰ ਤਦ 46 ਫ਼ੀ ਸਦੀ ਵੋਟਾਂ ਪੈ ਸਕਦੀਆਂ ਹਨ, ਕਾਂਗਰਸ ਨੂੰ 22 ਫ਼ੀ ਸਦੀ, ਜੇਜੇਪੀ ਨੂੰ 8 ਫ਼ੀ ਸਦੀ, ਇੰਡੀਅਨ ਨੈਸ਼ਨਲ ਲੋਕ ਦਲ ਨੂੰ 3 ਫ਼ੀ ਸਦੀ ਤੇ ਹੋਰਨਾਂ ਨੂੰ 21 ਫ਼ੀ ਸਦੀ ਵੋਟਾਂ ਮਿਲ ਸਕਦੀਆਂ ਹਨ।

 

 

ਇਸ ਵੇਲੇ ਮਨੋਹਰ ਲਾਲ ਖੱਟਰ ਨੂੰ 48 ਫ਼ੀ ਸਦੀ ਲੋਕ ਮੁੱਖ ਮੰਤਰੀ ਦੀ ਕੁਰਸੀ ਉੱਤੇ ਵੇਖਣਾ ਚਾਹੁੰਦੇ ਹਨ। ਭੁਪੇਂਦਰ ਸਿੰਘ ਹੁੱਡਾ ਨੂੰ 13 ਫ਼ੀ ਸਦੀ ਤੇ ਦੁਸ਼ਯੰਤ ਚੌਟਾਲਾ ਨੂੰ 11 ਫ਼ੀ ਸਦੀ ਲੋਕ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਾ ਵੇਖਣਾ ਚਾਹੁੰਦੇ ਹਨ।

 

 

ਸਰਵੇਖਣ ਮੁਤਾਬਕ ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੂੰ 205 ਸੀਟਾਂ ਮਿਲ ਸਕਦੀਆਂ ਹਨ; ਜਦ ਕਿ ਕਾਂਗਰਸ ਨੂੰ 55 ਤੇ ਹੋਰਨਾਂ ਨੂੰ 28 ਸੀਟਾਂ ਮਿਲ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP may win again in Haryana and Maharashtra