ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਵਾਰ-ਵਾਰ ਜੈ ਸ੍ਰੀ ਰਾਮ ਦੇ ਨਾਅਰੇ ਨੂੰ ਵਰਤ ਕੇ ਧਰਮ ਨੂੰ ਰਾਜਨੀਤੀ ਚ ਮਿਲਾ ਰਹੀ ਹੈ।
ਮਮਤਾ ਨੇ ਫੇਸਬੁੱਕ ਦੇ ਇਕ ਪੋਸਟ ਚ ਕਿਹਾ, "ਜੈ ਸੀਆ ਰਾਮ, ਜੈ ਰਾਮ ਜੀ ਕੀ, ਰਾਮ ਨਾਮ ਸੱਤ ਹੈ ਆਦਿ ਦੇ ਧਾਰਮਿਕ ਅਤੇ ਸਮਾਜਿਕ ਪ੍ਰਭਾਵ ਹਨ। ਪਰ ਭਾਜਪਾ ਨੇ ਧਾਰਮਿਕ ਨਾਅਰੇ ਜੈ ਸ੍ਰੀ ਰਾਮ ਨੂੰ ਆਪਣੀ ਪਾਰਟੀ ਦੇ ਨਾਅਰੇ ਦੇ ਤੌਰ 'ਤੇ ਗਲਤ ਢੰਗ ਨਾਲ ਵਰਤ ਕੇ ਧਰਮ ਨੂੰ ਰਾਜਨੀਤੀ ਚ ਮਿਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਖਾਸ ਨਾਅਰੇ ਦੇ ਕਿਸੇ ਰੈਲੀ ਜਾਂ ਪਾਰਟੀ ਦੇ ਪ੍ਰੋਗਰਾਮ ਚ ਵਰਤਣ ’ਤੇ ਕੋਈ ਇਤਰਾਜ਼ ਨਹੀਂ ਹੈ। "ਅਸੀਂ ਦੂਜਿਆਂ 'ਤੇ… ਇਸ ਧਾਰਮਿਕ ਨਾਅਰੇ ਦੇ ਜ਼ਬਰੀ ਧੋਪਣ ਦਾ ਸਤਿਕਾਰ ਨਹੀਂ ਕਰਦੇ।"
ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਨਫ਼ਰਤ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਯਤਨ ਕੀਤਾ ਜਾ ਰਿਹਾ ਹੈ ਜਿਸਦਾ ਵਿਰੋਧ ਕਰਨਾ ਚਾਹੀਦਾ ਹੈ। ਬੈਨਰਜੀ ਨੇ ਕਿਹਾ, ''ਹਿੰਸਾ ਅਤੇ ਤਬਾਹੀ ਦੁਆਰਾ ਨਫ਼ਰਤ ਦੀ ਵਿਚਾਰਧਾਰਾ ਨੂੰ ਜਾਣਬੁੱਝ ਕੇ ਵੇਚਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦਾ ਪੂਰੀ ਤਰ੍ਹਾਂ ਵਿਰੋਧ ਹੋਣਾ ਚਾਹੀਦਾ ਹੈ।"
.