ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਗਰ ਨਿਗਮ ਅਫ਼ਸਰ ਦੀ ਕੁੱਟਮਾਰ ਕਰਨ ਵਾਲਾ ਕੈਲਾਸ਼ ਵਿਜੈਵਰਗੀ ਦਾ ਬੇਟਾ ਗ੍ਰਿਫ਼ਤਾਰ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਨਗਰ ਨਿਗਮ ਅਫ਼ਸਰ ਨੂੰ ਕ੍ਰਿਕਟ ਬੱਲੇ ਨਾਲ ਕੁੱਟਣਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀ ਦੇ ਪੁੱਤਰ ਅਤੇ ਬੀਜੇਪੀ ਵਿਧਾਇਕ ਆਕਾਸ਼ ਵਿਜੈਵਰਗੀ ਨੂੰ ਮਹਿੰਗਾ ਪੈ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਆਕਾਸ਼ ਵਿਜੈਵਰਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਲਿਜਾਇਆ ਗਿਆ।

 

ਆਕਾਸ਼ ਵਿਜੈਵਰਗੀ ਵਿਰੁਧ ਥਾਣਾ ਐਮਜੀ ਰੋਡ ਵਿਖੇ ਧਾਰਾ 353, 294, 506, 147, 148 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀ ਦੇ ਪੁੱਤਰ ਤੇ ਵਿਧਾਇਕ ਆਕਾਸ਼ ਵਿਜੈਵਰਗੀ ਨੇ ਨਗਰ ਨਿਗਮ ਅਫ਼ਸਰ ਦੀ ਇੰਦੌਰ ਵਿੱਚ ਕ੍ਰਿਕਟ ਦੇ ਬੱਲੇ ਨਾਲ ਮਾਰਕੁੱਟ ਕੀਤੀ ਸੀ। ਨਗਰ ਨਿਗਮ ਦੇ ਅਫ਼ਸਰ ਉਥੇ ਇੱਕ ਜਰਜਰ ਮਕਾਨ ਨੂੰ ਤੋੜਨ ਗਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MLA Akash Vijayvargiya thrashes Municipal officer in Indore