ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਗਰਾ ਤੇ ਮੁਜ਼ੱਫਰਨਗਰ ਦਾ ਨਾਮ ਬਦਲਣ ਦੀ ਮੰਗ, ਇਹ ਹੋ ਸਕਦੈ ਨਵਾਂ ਨਾਮ

ਆਗਰਾ ਤੇ ਮੁਜ਼ੱਫਰਨਗਰ ਦਾ ਨਾਮ ਬਦਲਣ ਦੀ ਮੰਗ

ਬੀਜੇਪੀ ਵਿਧਾਇਕ ਸੰਗੀਤ ਸੋਮ ਵੱਲੋਂ ਉੱਤਰ-ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਨਾਮ ਬਦਲਣ ਦੀ ਮੰਗ ਤੋਂ ਬਾਅਦ ਆਗਰਾ ਉੱਤਰੀ ਤੋਂ ਭਾਜਪਾ ਦੇ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਮੁੱਖ ਮੰਤਰੀ ਯੋਗੀ ਨੂੰ ਆਗਰਾ ਦਾ ਨਾਮ ਬਦਲਣ ਲਈ ਪੱਤਰ ਲਿਖਿਆ ਹੈ। ਇਸ ਤੋਂ ਪਹਿਲਾਂ ਯੋਗੀ ਸਰਕਾਰ ਨੇ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਸੀ। ਫੈਜ਼ਾਬਾਦ ਦੇ ਨਾਂ ਨੂੰ ਬਦਲ ਕੇ ਅਯੁੱਧਿਆ ਕਰਨ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ।

 

ਆਗਰਾ ਉੱਤਰੀ ਤੋਂ ਭਾਜਪਾ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਮੁੱਖ ਮੰਤਰੀ ਯੋਗੀ ਨੂੰ ਪੱਤਰ ਵਿੱਚ  ਕਿਹਾ ਹੈ ਕਿ ਆਗਰਾ 'ਚ ਬਹੁਤ ਸਾਰੇ ਜੰਗਲ (ਵਣ) ਤੇ ਗਰਾਵਾਲ (ਮਹਾਰਾਜਾ ਅਗਰਸੇਨ ਦੇ ਪੈਰੋਕਾਰ) ਹਨ, ਇਸ ਲਈ ਸ਼ਹਿਰ ਦਾ ਨਾਂ ਬਦਲ ਕੇ 'ਅਗਰਵਣ' ਰੱਖਿਆ ਜਾਣਾ ਚਾਹੀਦਾ ਹੈ।

 

ਵਿਧਾਇਕ ਨੇ ਕਿਹਾ ਕਿ ਇਸ ਖੇਤਰ ਨੂੰ ਪਹਿਲਾਂ ਅਗਰਵਣ ਵਜੋਂ ਜਾਣਿਆ ਜਾਂਦਾ ਸੀ ਤੇ ਇਸ ਦਾ ਮਹਾਭਾਰਤ ਵਿੱਚ ਵੀ ਜ਼ਿਕਰ ਹੈ। ਪਰ ਸਮੇਂ ਦੇ ਨਾਲ ਸ਼ਹਿਰ ਨੂੰ ਅਕਬਰਬਾਦ ਕਿਹਾ ਜਾਣ ਲੱਗਾ ਤੇ ਫਿਰ ਬਾਅਦ ਵਿੱਚ ਇਹ 'ਆਗਰਾ' ਬਣ ਗਿਆ, ਜਿਸਦਾ ਕੋਈ ਵਿਸ਼ੇਸ਼ ਮਤਲਬ ਨਹੀਂ ਹੈ। ਇਸ ਲਈ ਇਸ ਸ਼ਹਿਰ ਦਾ ਨਾਂ ਫਿਰ ਤੋਂ 'ਅਗਰਵਣ' ਹੋਣਾ ਚਾਹੀਦਾ ਹੈ।

 

ਵਿਧਾਇਕ ਜਗਨ ਪ੍ਰਸਾਦ ਗਰਗ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਂਗਾ ਤੇ ਉਨ੍ਹਾਂ ਤੋਂ ਆਗਰਾ ਦੇ ਨਾਮ ਨੂੰ ਬਦਲਣ ਦੀ ਮੰਗ ਕਰਾਂਗਾ। ਵੈਸ਼ਯ ਭਾਈਚਾਰੇ ਦੇ ਲੋਕ ਮਹਾਰਾਜਾ ਅਗਰਸੇਨ ਦੇ ਪੈਰੋਕਾਰ ਹਨ, ਜਿਨ੍ਹਾਂ ਦੀ ਆਗਰਾ ਵਿੱਚ ਜਨਸੰਖਿਆ 10 ਲੱਖ ਹੈ।

 

ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ ਸੀ ਕਿ ਮੁਜ਼ੱਫ਼ਰਨਗਰ ਦਾ ਨਾਮ ਲਕਸ਼ਮੀਨਗਰ ਕਰ ਦਿੱਤਾ ਜਾਣਾ ਚਾਹੀਦਾ ਹੈ। ਮੁਗ਼ਲਾਂ ਨੇ ਭਾਰਤ ਦੇ ਸੱਭਿਆਚਾਰ ਨੂੰ ਖਤਮ ਕਰਨ ਦਾ ਕੰਮ ਕੀਤਾ ਤੇ ਵੱਖ-ਵੱਖ  ਸ਼ਹਿਰਾਂ ਦੇ ਨਾਂ ਬਦਲ ਦਿੱਤੇ ਹਨ, ਹੁਣ ਭਾਜਪਾ ਸਰਕਾਰ ਇਤਿਹਾਸ ਵਿਚ ਦਰਜ ਸ਼ਹਿਰਾਂ ਦੇ ਪੁਰਾਣੇ ਨਾਵਾਂ ਨੂੰ ਵਾਪਸ ਬਦਲ ਰਹੀ ਹੈ।

 

 

ਸੰਗੀਤ ਸੋਮ ਨੇ ਕਿਹਾ ਕਿ 1633 ਵਿੱਚ ਮੁਜ਼ਫਰਨਗਰ ਦਾ ਨਾਮ ਨਵਾਬ, ਮੁਜ਼ਫਰ ਅਲੀ ਦੇ ਨਾਂ 'ਤੇ ਰੱਖਿਆ ਗਿਆ ਸੀ, ਜਿਸਦਾ ਕਿ ਕੋਈ ਮਤਲਬ ਨਹੀਂ ਹੈ. ਮੁਜਫਰਨਗਰ ਦਾ ਪ੍ਰਾਚੀਨ ਨਾਂ ਲਕਸ਼ਮੀਨਗਰ ਹੈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MLA demands rename Agra as Agravan