ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹੋਲੀ ਦੇ ਜਸ਼ਨਾਂ ਦੌਰਾਨ ਭਾਜਪਾ ਵਿਧਾਇਕ ਨੂੰ ਗੋਲ਼ੀ ਮਾਰੀ

​​​​​​​ਹੋਲੀ ਦੇ ਜਸ਼ਨਾਂ ਦੌਰਾਨ ਭਾਜਪਾ ਵਿਧਾਇਕ ਨੂੰ ਗੋਲ਼ੀ ਮਾਰੀ

ਹੋਲੀ ਦੇ ਜਸ਼ਨਾਂ ਦੌਰਾਨ ਵੀਰਵਾਰ ਨੂੰ ਦਿਨ–ਦਿਹਾੜੇ ਭਾਜਪਾ ਵਿਧਾਇਕ ਯੋਗੇਸ਼ ਵਰਮਾ ਉੱਤੇ ਕਾਤਲਾਨਾ ਹਮਲਾ ਹੋ ਗਿਆ। ਵਿਧਾਇਕ ਦੇ ਸੱਜੀ ਟੰਗ ਵਿੱਚ ਗੋਲ਼ੀ ਲੱਗੀ ਹੈ। ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲਖੀਮਪੁਰ ਸਦਰ ਤੋਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਵੀਰਵਾਰ ਦੁਪਹਿਰ ਹੋਲੀ ਖੇਡ ਕੇ ਆਪਣੇ ਹੋਰ ਸਾਥੀਆਂ ਨਾਲ ਆਪਣੇ ਦਫ਼ਤਰ ਜਾ ਰਹੇ ਸਨ।

 

 

ਦੱਸਿਆ ਜਾਂਦਾ ਹੈ ਕਿ ਵਿਧਾਇਕ ਦੀ ਕਾਰ ਗੁਰੂ ਨਾਨਕ ਇੰਟਰ ਕਾਲਜ ਦੀ ਪੁਲ਼ੀ ਕੋਲ ਰੁਕੀ। ਉੱਥੇ ਵਿਧਾਇਕ ਪਾਨ ਖਾਣ ਲਈ ਆਪਣੀ ਕਾਰ ਤੋਂ ਹੇਠਾਂ ਉੱਤਰੇ ਤੇ ਦੁਕਾਨ ਵੱਲ ਵਧੇ। ਇਸ ਦੌਰਾਨ ਪਤਾ ਨਹੀਂ ਕਿਹੜੇ ਪਾਸਿਓਂ ਅਚਾਨਕ ਗੋਲੀ ਚੱਲ ਪਇੀ ਤੇ ਵਿਧਾਇਕ ਦੀ ਟੰਗ ਨੂੰ ਚੀਰਦਿਆਂ ਨਿੱਕਲ ਗਈ। ਗੋਲੀ ਲੱਗਦਿਆਂ ਹੀ ਵਿਧਾਇਕ ਡਿੱਗ ਪਏ ਤੇ ਬਾਜ਼ਾਰ ਵਿੱਚ ਹੰਗਾਮਾ ਖੜ੍ਹਾ ਹੋ ਗਿਆ।

 

 

ਵਿਧਾਇਕ ਦੇ ਸਮਰਥਕ ਉਨ੍ਹਾਂ ਨੂੰ ਲੈ ਕੇ ਤੁਲਸੀ ਯਾਦਗਾਰੀ ਹਸਪਤਾਲ ਪੁੱਜੇ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਸਿੰਘ ਤੇ ਐੱਸਪੀ ਪੂਨਮ ਨੇ ਪੁੱਜ ਕੇ ਵਿਧਾਇਕ ਦਾ ਹਾਲ–ਚਾਲ ਪੁੱਛਿਆ। ਡਾਕਟਰਾਂ ਨੇ ਵਿਧਾਇਕ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੇ ਸੁਰੱਖਿਆ ਗਾਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

​​​​​​​ਹੋਲੀ ਦੇ ਜਸ਼ਨਾਂ ਦੌਰਾਨ ਭਾਜਪਾ ਵਿਧਾਇਕ ਨੂੰ ਗੋਲ਼ੀ ਮਾਰੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MLA shot at during Holi Celebrations