ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਨ੍ਹਾਂ ਨੂੰ ਭਾਰਤ `ਚ ਡਰ ਲਗਦਾ, ਉਨ੍ਹਾਂ ਨੂੰ ਬੰਬ ਨਾਲ ਉਡਾ ਦੇਣਾ ਚਾਹੀਦਾ : ਭਾਜਪਾ ਵਿਧਾਇਕ ਸੈਣੀ

ਜਿਨ੍ਹਾਂ ਨੂੰ ਭਾਰਤ `ਚ ਡਰ ਲਗਦਾ, ਉਨ੍ਹਾਂ ਨੂੰ ਬੰਬ ਨਾਲ ਉਡਾ ਦੇਣਾ ਚਾਹੀਦਾ : ਭਾਜਪਾ ਵਿਧਾਇਕ

ਉਤਰ ਪ੍ਰਦੇਸ਼ ਦੇ ਮੁਜਫਰਪੁਰ ਨਗਰ ਤੋਂ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਨੇ ਇਕ ਵਿਵਾਦਤ ਅਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਵਿਕਰਮ ਸੈਣੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੁੰ ਭਾਰਤ `ਚ ਡਰ ਲਗਤਾ ਹੈ ਉਨ੍ਹਾਂ ਨੂੰ ਬੰਬ ਨਾਲ ਉਡਾ ਦੇਣਾ  ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਲੋਕਾਂ ਨੂੰ ਦੇਸ਼ ਛੱਡਕੇ ਚਲਿਆ ਜਾਣਾ ਚਾਹੀਦਾ।


ਸੈਣੀ ਦੇ ਇਸ ਬਿਆਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ `ਚ ਉਹ ਬੋਲ ਰਹੇ ਹਨ ਕਿ ਜੋ ਦੇਸ਼ ਧ੍ਰੋਹੀ ਹਨ ਜਾਂ ਫਿਰ ਜੋ ਕਹਿੰਦੇ ਹਨ ਸਾਨੂੰ ਦੇਸ਼ `ਚ ਖਤਰਾ ਹੈ ਅਤੇ ਅਸੀਂ ਇੱਥੇ ਸੁਰੱਖਿਅਤ ਨਹੀਂ ਹਾਂ। ਮੈਂ ਉਨ੍ਹਾਂ ਲਈ ਬੋਲ ਰਿਹਾ ਹਾਂ ਕਿ ਉਨ੍ਹਾਂ ਨੂੰ ਬੰਬ ਨਾਲ ਉਡਾ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਾਂ ਦੇਸ਼ ਦਿਵਾਨੇ ਹਾਂ। ਪ੍ਰੰਤੂ ਜੋ ਅਜਿਹਾ ਬੋਲ ਰਹੇ ਹਨ ਉਹ ਦੇਸ਼ ਧ੍ਰੋਹੀ ਦੀ ਸ਼ੇ੍ਰਣੀ `ਚ ਆਉਂਦੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/


ਸੈਣੀ ਨੇ ਕਿਹਾ ਕਿ ਅਜਿਹੇ ਲੋਕਾਂ ਲਈ ਸਖਤ ਕਾਨੂੰਨ ਬਣੇ ਅਤੇ ਉਨ੍ਹਾਂ ਦੇ ਖਿਲਾਫ ਸਜਾ ਦਾ ਪ੍ਰਬੰਧ ਹੋਵੇ।
ਪੱਤਰਕਾਰ ਵੱਲੋਂ ਜਦੋਂ ਸੈਣੀ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਬੰਬ ਨਾਲ ਉਡਾਨ ਵਾਲੀ ਗੱਲ ਕਿਵੇਂ ਬੋਲੀ ਤਾਂ ਉਨ੍ਹਾਂ ਜਵਾਬ ਦਿੱਤਾ ਬੰਬ ਫੋੜਨ ਵਾਲੀ ਮੇਰੀ ਆਮ ਭਾਸ਼ਾ ਹੈ, ਇਹ ਮੇਰੇ ਪਿੰਡ ਦੀ ਭਾਸ਼ਾ ਹੈ।


ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਮੰਤਰਾਲਾ ਦੇ ਦਿਓ। ਅਜਿਹੇ ਲੋਕਾਂ ਦੇ ਪਿਛਵਾੜੇ `ਤੇ ਬੰਬ ਰੱਖਕੇ ਫੋੜ ਦੇਵਾਂਗਾ। ਜੋ ਲੋਕ ਦੇਸ਼ `ਚ ਖਤਰਾ ਮਹਿਸੂਸ ਕਰ ਰਹੇ ਹਨ, ਉਹ ਦੇਸ਼ ਛੱਡਕੇ ਚਲੇ ਜਾਣ। ਵਿਧਾਇਕ ਨੇ ਕਿਹਾ ਕਿ ਡਰਨ ਵਾਲੇ ਜਿੱਥੇ ਸੁਰੱਖਿਅਤ ਮਹਿਸੂਸ ਹੋਵੇ ਉਹ ਉਥੇ ਚਲੇ ਜਾਣ। ਸੈਣੀ ਨੇ ਅੱਗੇ ਕਿਹਾ ਕਿ ਜਦੋਂ ਦੇਸ਼ ਭਗਤੀ ਦੀ ਭਾਵਨਾ ਹੀ ਨਹੀਂ ਹੈ ਤਾਂ ਉਨ੍ਹਾਂ ਨੂੰ ਇਥੇ ਨਹੀਂ ਰਹਿਣਾ ਚਾਹੀਦਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT


ਰਾਜ ਬੱਬਰ ਦਾ ਪਲਟਵਾਰ, ਅਜਿਹੇ ਵਿਧਾਇਕ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ


ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਵਿਕਰਮ ਸੈਣੀ ਦੇ ਵਿਵਾਦਤ ਬਿਆਨ `ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ‘ਠੋਕਾ ਦਿਓ। ਟਜਿਹੇ ਵਿਧਾਇਕ ਜੋ ਮੰਤਰੀ ਬਣਨ ਦੀ ਚਾਹਤ ਰੱਖਦੇ ਹਨ, ਉਨ੍ਹਾਂ ਕਿਹਾ ਕਿ ਲੋਕਾਂ `ਤੇ ਬੰਬ ਸੁੱਟ ਦਿਓ।  ਅਜਿਹੇ ਬਿਆਨ `ਤੇ ਭਾਜਪਾ ਵਿਧਾਇਕ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ ਅਤੇ ਸਜਾ ਦੇਣੀ ਚਾਹੀਦੀ ਹੈ। ਉਹ ਇਕ ਅੱਤਵਾਦੀ ਦੀ ਤਰ੍ਹਾਂ ਬੋਲ ਰਹੇ ਹਨ, ਉਨ੍ਹਾਂ ਦੇ ਅੱਤਵਾਦੀ ਸਬੰਧ ਦੀ ਜਾਂਚ ਹੋਣੀ ਚਾਹੀਦੀ ਹੈ। 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp mla vikram saini from muzaffarnagar says who feel-unsafe in india should be bombed