ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Twitter ਬਦਲੇ ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ਲਿਆਉਣ ਦੀ ਮੰਗ, PM ਨੂੰ ਸ਼ਿਕਾਇਤ

ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸੰਸਦ ਅਨੰਤ ਕੁਮਾਰ ਹੇਗੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੋਸ਼ਲ  ਮੀਡੀਆ ਪਲੇਟਫਾਰਮ ਟਵਿੱਟਰ ਖਿਲਾਫ ਸ਼ਿਕਾਇਤ ਕੀਤੀ ਹੈ। ਉਹਨ੍ਹਾਂ ਨੇ ਟਵਿੱਟਰ 'ਤੇ ਬੋਲਣ 'ਤੇ ਸੁਤੰਤਰਤਾ ਨਾਲ ਸਬੰਧਿਤ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਵਇਆ ਹੈ।

 

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਉਨ੍ਹਾਂ ਦਾ ਖਾਤਾ ਵਿਵਾਦਤ ਪੋਸਟ ਕਰਨ ਦਾ ਦੋਸ਼ ਲਗਾ ਕੇ ਬਲਾਕ ਕਰ ਦਿੱਤਾ ਗਿਆ ਸੀ।

 

ਭਾਜਪਾ ਦੇ ਸੰਸਦ ਮੈਂਬਰ ਅਨੰਤ ਹੇਗੇੜੇ ਨੇ ਚਿੱਠੀ ਚ ਭਾਰਤ ਦੀ ਸੰਪ੍ਰਭੂਤਾ ਪੱਕਾ ਕਰਨ ਲਈ ਟਵਿੱਟਰ ਦਾ ਭਾਰਤੀ ਸੰਸਕਰਣ ਤਿਆਰ ਕਰਨ ਦੀ ਲੋੜ ਦਾ ਜ਼ਿਕਰ ਕੀਤਾ ਹੈ।

 

25 ਅਪ੍ਰੈਲ ਨੂੰ ਪੀ.ਐੱਮ.ਮੋਦੀ ਲਿਖੀ ਚਿੱਠੀ ਚ ਅਨੰਤ ਹੇਗੜਾ ਨੇ ਕਿਹਾ, 'ਬੀਤੇ ਕੁਝ ਮਹੀਨਿਆਂ ਚ ਕਈਂ ਰਾਸ਼ਟਰਵਾਦੀ ਅਤੇ ਭਾਰਤ ਹਮਾਇਤੀਆਂ ਹੈਂਡਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਨੂੰ ਜਾਂ ਤਾਂ ਮੁਅੱਤਲ ਕਰ ਦਿੱਤਾ ਗਿਆ ਜਾਂ ਫਿਰ ਬੰਦ ਕਰ ਦਿੱਤਾ ਗਿਆ ਹੈ।'

 

ਇਸ ਕੇਸ ਚ ਜਦੋਂ ਟਵਿੱਟਰ ਨਾਲ ਗੱਲ ਕੀਤੀ ਗਈ ਤਾਂ ਕਿਹਾ ਗਿਆ, 'ਸਾਡੀ ਗੋਪਨੀਯਤਾ ਅਤੇ ਸੁਰੱਖਿਆ ਦੇ ਕਾਰਨਾਂ' ਤੋਂ ਕਿਸੇ ਵਿਅਕਤੀਗਤ ਟਵਿੱਟਰ ਅਕਾਉਂਟ ਬਾਰੇ ਕੋਈ ਟਿਪਣੀ ਨਹੀਂ ਕਰ ਸਕਦੇ ਹਨ। ਟਵਿੱਟਰ ਵਿੱਚ ਕੋਈ ਵੀ ਨਿਯਮ ਤੋਂ ਵੱਡਾ ਨਹੀਂ ਹੈ। ਅਸੀਂ ਕਿਸੇ ਵੀ ਰਾਜਨੀਤਿਕ ਮਾਨਤਾਂ ਦੀ ਪਰਵਾਹ ਕੀਤੇ ਬਿਨਾਂ ਸਾਰੇ ਯੂਜ਼ਰਾਂ ਲਈ ਆਪਣੀ ਨੀਤੀਆਂ ਨੂੰ ਸਬਰ ਨਾਲ ਅਤੇ ਨਿਰਪੱਖ ਢੰਗ ਨਾਲ ਲਾਗੂ ਕਰਦੇ ਹਾਂ। ਜੇ ਸਾਡੇ ਨਿਯਮਾਂ ਦੀ ਉਲੰਘਣਾ ਦੀ ਰਿਪੋਰਟ ਪ੍ਰਾਪਤ ਹੁੰਦੀ ਹੈ, ਤਾਂ ਅਸੀਂ ਢੁੱਕਵੀਂ ਕਾਰਵਾਈ ਕਰਦੇ ਹਾਂ।'

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP complains against Twitter to PM narendra modi and demands for indian social media platform