ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ MP ਧਰਮਪੁਰੀ ਅਰਵਿੰਦ ਦੇ ਵਿਗੜੇ ਬੋਲ, ਓਵੈਸੀ ’ਤੇ ਦਿੱਤਾ ਵਿਵਾਦਤ ਬਿਆਨ

ਤੇਲੰਗਾਨਾ ਦੇ ਨਿਜ਼ਾਮਾਬਾਦ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਧਰਮਪੁਰੀ ਅਰਵਿੰਦ ਨੇ ਆਲ ਇੰਡੀਆ ਮਜਲਿਸ--ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਦੇ ਸੰਸਦ ਮੈ਼ਬਰ ਅਸਦੁਦੀਨ ਓਵੈਸੀ ਦੇ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਹੈ

 

.ਐੱਨ.ਆਈ. ਦੇ ਅਨੁਸਾਰ ਭਾਜਪਾ ਦੇ ਸੰਸਦ ਮੈਂਬਰ ਧਰਮਪੁਰੀ ਨੇ ਕਿਹਾ ਹੈ ਕਿ ਮੈਂ ਤੁਹਾਨੂੰ (ਅਸਦੁਦੀਨ ਓਵੈਸੀ) ਨੂੰ ਚੇਤਾਵਨੀ ਦਿੰਦਾ ਹਾਂ ਕਿ ਤੁਹਾਨੂੰ ਕਰੇਨ ਨਾਲ ਪੁੱਠਾ ਲਮਕਾ ਦੇਵਾਂਗਾ ਤੇ ਤੁਹਾਡੀ ਦਾੜ੍ਹੀ ਵੱਢ ਦੇਵਾਂਗਾ।

 

ਦੱਸ ਦਈਏ ਕਿ ਇਸ ਤੋਂ ਪਹਿਲਾਂ 27 ਦਸੰਬਰ ਨੂੰ ਭਾਜਪਾ ਦੇ ਸੰਸਦ ਮੈਂਬਰ ਧਰਮਪੁਰੀ ਨੇ ਓਵੈਸੀ ਦੇ ਨਾਗਰਿਕਤਾ ਸੋਧ ਕਾਨੂੰਨ ਨੂੰ ਗੈਰ-ਸੰਵਿਧਾਨਕ ਘੋਸ਼ਿਤ ਕਰਨਤੇ ਸਵਾਲ ਚੁੱਕੇ ਸਨ ਕਿ ਕੀ ਉਹ ਪਾਕਿਸਤਾਨ ਜਾਂ ਬੰਗਲਾਦੇਸ਼ ਲਈ ਲੜਨਾ ਚਾਹੁੰਦੇ ਸਨ?

 

ਭਾਜਪਾ ਦੇ ਸੰਸਦ ਮੈਂਬਰ ਧਰਮਪੁਰੀ ਅਰਵਿੰਦ ਨੇ ਓਵੈਸੀ ਨੂੰ ਚਿਤਾਵਨੀ ਦਿੱਤੀ ਹੈ ਕਿ ਮੈਂ ਤੁਹਾਡੀ ਦਾੜ੍ਹੀ ਕੱਟ ਕੇ ਤੇਲੰਗਾਨਾ ਦੇ ਮੁੱਖ ਮੰਤਰੀ (ਕੇ. ਚੰਦਰਸ਼ੇਖਰ ਰਾਓ) ਦੇ ਚਿਹਰੇ 'ਤੇ ਚਿਪਕਾ ਇਸ ਦਾ ਪ੍ਰਚਾਰ ਕਰਾਂਗਾ

 

ਇਸ ਤੋਂ ਪਹਿਲਾਂ, ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਧਰਮਪੁਰੀ ਨੇ ਕਿਹਾ ਸੀ ਕਿ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਸਿਟੀਜ਼ਨਸ਼ਿਪ ਸੋਧ ਕਾਨੂੰਨ ਫਿਰਕੂ ਅਤੇ ਗੈਰ ਸੰਵਿਧਾਨਕ ਹੈ ਫਿਰ ਉਹ ਇਕ ਜਨਤਕ ਸਭਾ ਨੂੰ ਸੰਬੋਧਿਤ ਨਹੀਂ ਕਰ ਸਕਦੇ ਕਿਉਂਕਿ ਤੇਲੰਗਾਨਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਨਿਜ਼ਾਮਾਬਾਦ ਚੋਣ ਜ਼ਾਬਤਾ ਲਾਗੂ ਹੈ। ਮੈਂ ਇਸ ਬਾਰੇ ਚੋਣ ਕਮਿਸ਼ਨ, ਪੁਲਿਸ ਅਤੇ ਜ਼ਿਲ੍ਹਾ ਕਲੈਕਟਰ ਨੂੰ ਲਿਖਿਆ ਹੈ

 

ਉਨ੍ਹਾਂ ਅੱਗੇ ਕਿਹਾ ਕਿ ਅਸਦੁਦੀਨ ਓਵੈਸੀ ਦੇਸ਼ ਨੂੰ ਵੰਡਣ ਲਈ ਇਥੇ ਰਹੇ ਹਨ ਕੀ ਉਹ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਲਈ ਲੜਨਾ ਚਾਹੁੰਦੇ ਹਨ? ਉਹ ਦੇਸ਼ ਵਿਰੋਧੀ ਵਜੋਂ ਕੰਮ ਕਰ ਰਹੇ ਹਨ ਉਨ੍ਹਾਂ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਹਮੇਸ਼ਾ ਲਈ ਸਲਾਖਾਂ ਪਿੱਛੇ ਭੇਜਿਆ ਜਾਣਾ ਚਾਹੀਦਾ ਹੈ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Dharmapuri Arvind s bad words disputed statement on Owaisi