ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਨਿਕਾ ਗਾਂਧੀ ਨਹੀਂ, BJP ਸਾਂਸਦ ਵੀਰੇਂਦਰ ਕੁਮਾਰ ਹੋਣਗੇ 17ਵੀਂ ਲੋਕ ਸਭਾ ਦੇ ਕਾਰਜਕਾਰੀ ਸਪੀਕਰ

 

BJP ਸਾਂਸਦ ਡਾ. ਵੀਰੇਂਦਰ ਕੁਮਾਰ 17ਵੀਂ ਲੋਕ ਸਭਾ ਦੇ ਕਾਰਜਕਾਰੀ (ਪ੍ਰੋਟੇਮ) ਸਪੀਕਰ ਹੋਣਗੇ। ਇਸ ਦੀ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਦਿੱਤੀ ਹੈ।  

 

ਦੱਸਣਯੋਗ ਹੈ ਕਿ ਵੀਰੇਂਦਰ ਕੁਮਾਰ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਤੋਂ ਲੋਕ ਸਭਾ ਸਾਂਸਦ ਹਨ। ਇਸ ਤੋਂ ਪਹਿਲਾਂ ਵੀਰੇਂਦਰ ਕੁਮਾਰ ਨੇ ਚਾਰ ਲੋਕ ਸਭਾ ਚੋਣਾਂ ਮੱਧ ਪ੍ਰਦੇਸ਼ ਦੀ ਸਾਗਰ ਲੋਕ ਸਭਾ ਸੀਟ ਤੋਂ ਜਿੱਤਿਆ ਹੈ।

 

 

 

ਜ਼ਿਕਰਯੋਗ ਹੈ ਕਿ ਲੋਕ ਸਭਾ ਸੈਸ਼ਨ ਦੀ ਸ਼ੁਰੂਆਤ 17 ਜੂਨ ਤੋਂ ਹੋ ਰਹੀ ਹੈ। ਪਹਿਲੇ ਦੋ ਦਿਨਾਂ ਵਿੱਚ ਨਵੇਂ ਸਾਂਸਦਾਂ ਦੇ ਸਹੁੰ ਚੁੱਕਣ ਤੋਂ ਬਾਅਦ 19 ਜੂਨ ਨੂੰ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ। ਰਾਸ਼ਟਰਪਤੀ ਰਾਮਨਾਥ ਕੋਵਿੰਦ 20 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕਰਨਗੇ।

ਦੱਸਣਯੋਗ ਹੈ ਕਿ ਮੇਨਿਕਾ ਗਾਂਧੀ ਦੇ ਪਹਿਲਾਂ ਲੋਕ ਸਭਾ ਸਪੀਕਰ ਬਣਨ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਬਾਅਦ ਵਿੱਚ  BJP ਸਾਂਸਦ ਡਾ. ਵੀਰੇਂਦਰ ਕੁਮਾਰ ਨੂੰ ਪ੍ਰੋਟੇਮ ਸਪੀਕਰ ਐਲਾਨ ਦਿੱਤਾ ਗਿਆ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Dr Virendra Kumar to be the Protem Speaker of the 17th Lok Sabha