ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸੰਸਦ ਨੇ ਛੱਡੀ ਪਾਰਟੀ, ਸਮਾਜ ਨੂੰ ਵੰਡਣ ਦਾ ਲਾਇਆ ਦੋਸ਼

ਭਾਜਪਾ ਸੰਸਦ ਨੇ ਛੱਡੀ ਪਾਰਟੀ, ਸਮਾਜ ਨੂੰ ਵੰਡਣ ਦਾ ਦੋਸ਼ ਲਾਇਆ

ਯੂਪੀ ਦੇ ਬਹਰਾਈਚ ਤੋਂ ਸੰਸਦ ਸਾਵਿਤਰੀ ਬਾਈ ਫੁਲੇ ਨੇ ਭਾਜਪਾ ਦੀ ਮੈਂਬਰਸਿ਼ੱਪ ਤੋਂ ਅਸਤੀਫਾ ਦੇ ਦਿੱਤਾ ਹੈ। ਏਐਨਆਈ ਮੁਤਾਬਕ ਸਾਵਿਤਰੀਬਾਈ ਫੁਲੇ ਨੇ ਕਿਹਾ ਕਿ ਪਾਰਟੀ ਸਮਾਜ ਨੂੰ ਵੰਡਣ ਦੀ ਕੋਸਿ਼ਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਾਵਿਤਰੀ ਬਾਈ ਫੁਲੇ ਕਈ ਵਾਰ ਪਾਰਟੀ ਲਾਈਨ ਤੋਂ ਹਟਕੇ ਬਿਆਨ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਮੇਂ ਸਮੇਂ `ਤੇ ਦਲਿਤਾਂ ਦਾ ਨਾਮ ਲੈ ਕੇ ਯੋਗੀ ਸਰਕਾਰ `ਤੇ ਵੀ ਹਮਲਾ ਬੋਲਦੀ ਰਹਿੰਦੀ ਹੈ।

 


ਬਹਰਾਈਚ ਤੋਂ ਸੰਸਦ ਚੁਣੀ ਗਈ ਸਾਵਿਤਰੀ ਬਾਈ ਫੁਲੇ ਨੇ 2012 `ਚ ਭਾਜਪਾ ਦੀ ਟਿਕਟ `ਤੇ ਬਲਹਾ (ਰਾਖਵੀ) ਸੀਟ ਤੋਂ ਚੋਣ ਜਿੱਤੀ ਸੀ ਅਤੇ 2014 `ਚ ਉਨ੍ਹਾਂ ਨੁੰ ਸੰਸਦ ਦੀ ਟਿਕਟ ਮਿਲੀ ਅਤੇ ਉਹ ਸੰਸਦ ਪਹੁੰਚੀ। ਉਹ ਭਾਜਪਾ ਦੀ ਦਲਿਤ ਮਹਿਲਾ ਚੇਹਰਾ ਸੀ। ਛੇ ਸਾਲ ਦੀ ਉਮਰ `ਚ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਸੀ, ਪ੍ਰੰਤੂ ਉਨ੍ਹਾਂ ਦੀ ਵਿਦਾਈ ਨਹੀਂ ਹੋਈ। ਇਸ ਤੋਂ ਬਾਅਦ ਵੱਡੇ ਹੋਣ `ਤੇ ਉਨ੍ਹਾਂ ਸੰਨਿਆਸ ਲੈ ਲਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP from Bahraich Savitribai Phule resigns from the party