ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਾ 'ਚ ਆਉਂਦੇ ਹੀ ਇੱਕ ਘੰਟੇ 'ਚ ਖਾਲੀ ਕਰਵਾ ਦਿਆਂਗੇ ਸ਼ਾਹੀਨ ਬਾਗ : ਭਾਜਪਾ ਆਗੂ

ਦਿੱਲੀ ਵਿਧਾਨ ਸਭਾ ਚੋਣਾਂ 'ਚ ਸ਼ਾਹੀਨ ਬਾਗ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਪੱਛਮੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਜੇ ਦਿੱਲੀ ਸੱਤਾ 'ਚ ਆਏ ਤਾਂ ਇੱਕ ਘੰਟੇ ਵਿੱਚ ਸ਼ਾਹੀਨ ਬਾਗ ਨੂੰ ਖਾਲੀ ਕਰ ਦਿਆਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਿਹੜੇ ਲੋਕ ਇਹ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਦਾ ਉਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਸਮਝਣਾ ਨਹੀਂ ਹੈ।
 

ਪ੍ਰਵੇਸ਼ ਵਰਮਾ ਨੇ ਕਿਹਾ ਕਿ ਕਸ਼ਮੀਰ ਦੀ ਤਰ੍ਹਾਂ ਦਿੱਲੀ ਦੇ ਵੀ ਇੱਕ ਹਿੱਸੇ 'ਚ ਅੱਗ ਲੱਗੀ ਹੋਈ ਹੈ। ਇਹ ਲੋਕ ਤੁਹਾਡੇ ਘਰ 'ਚ ਦਾਖਲ ਹੋਣ ਕੇ ਮਾਰਨਗੇ। ਜੇ ਮੋਦੀ ਨਹੀਂ ਹੁੰਦੇ ਤਾਂ ਇਹ ਲੋਕ ਤੁਹਾਨੂੰ ਮਾਰ ਦੇਣਗੇ। ਉਨ੍ਹਾਂ ਨੇ ਅਨੁਰਾਗ ਠਾਕੁਰ ਦੇ ਬਿਆਨ ਦਾ ਵੀ ਸਮਰਥਨ ਕੀਤਾ ਹੈ।
 

 

ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਬਿਆਨ ਦਾ ਸਮਰਥਨ ਕਰਦਿਆਂ ਪ੍ਰਵੇਸ਼ ਵਰਮਾ ਨੇ ਕਿਹਾ ਕਿ ਗੱਦਾਰਾਂ ਨੂੰ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਿਸੇ ਨੋਟਿਸ ਤੋਂ ਨਹੀਂ ਡਰਦਾ। ਅਨੁਰਾਗ ਠਾਕੁਰ ਦੇ ਬਿਆਨ 'ਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਵੀ ਭੇਜਿਆ ਹੈ।
 

ਪ੍ਰਵੇਸ਼ ਵਰਮਾ ਨੇ ਕਿਹਾ, "ਲੱਖਾਂ ਲੋਕ ਸ਼ਾਹੀਨ ਬਾਗ 'ਚ ਇਕੱਠੇ ਹੋਏ ਹਨ। ਦਿੱਲੀ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਅਤੇ ਫੈਸਲਾ ਕਰਨਾ ਪਏਗਾ। ਉਹ ਤੁਹਾਡੇ ਘਰ ਅੰਦਰ ਦਾਖਲ ਹੋਣਗੇ। ਤੁਹਾਡੀਆਂ ਭੈਣਾਂ-ਧੀਆਂ ਨਾਲ ਬਲਾਤਕਾਰ ਕਰਨਗੇ। ਉਨ੍ਹਾਂ ਦੀ ਹੱਤਿਆ ਕਰ ਦੇਣਗੇ। ਅੱਜ ਸਮਾਂ ਹੈ, ਕੱਲ੍ਹ ਮੋਦੀ ਜੀ ਅਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆਉਣਗੇ। ਜੇ ਕੱਲ ਕੋਈ ਹੋਰ ਪ੍ਰਧਾਨ ਮੰਤਰੀ ਬਣ ਗਿਆ ਤਾਂ ਦੇਸ਼ ਦੇ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Parvesh Verma Said Will vacate shaheen bagh once we come in to power