ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨਾਥੂਰਾਮ ਗੋਡਸੇ ਦੀ ਸ਼ਲਾਘਾ ਕਰਨ 'ਤੇ ਹੋਈ ਕਾਰਵਾਈ ਮਗਰੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਟਵੀਟ ਕੀਤਾ ਹੈ। ਰੱਖਿਆ ਮੰਤਰਾਲਾ ਦੀ ਸਲਾਹਕਾਰ ਕਮੇਟੀ 'ਚੋਂ ਹਟਾਏ ਜਾਣ ਤੋਂ ਬਾਅਦ ਪ੍ਰਗਿਆ ਨੇ ਟਵੀਟ ਕੀਤਾ, "ਕਦੇ-ਕਦੇ ਝੂਠ ਦਾ ਬਬੰਡਰ ਇੰਨਾ ਡੂੰਘਾ ਹੁੰਦਾ ਹੈ ਕਿ ਦਿਨ 'ਚ ਵੀ ਰਾਤ ਲੱਗਣ ਲੱਗਦੀ ਹੈ। ਪਲ ਭਰ ਦੇ ਬਬੰਡਰ 'ਚ ਲੋਕ ਉਲਝਣ 'ਚ ਨਾ ਪੈਣ, ਸੂਰਜ ਦਾ ਪ੍ਰਕਾਸ਼ ਸਥਾਈ ਹੈ। ਸੱਚ ਇਹ ਹੈ ਕਿ ਕੱਲ ਮੈਂ ਊਧਮ ਸਿੰਘ ਜੀ ਦਾ ਅਪਮਾਨ ਨਹੀਂ ਸਹਿ ਸਕੀ।"
कभी-2 झूठ का बबण्डर इतना गहरा होता है कि दिन मे भी रात लगने लगती है किन्तु सूर्य अपना प्रकाश नहीं खोता पलभर के बबण्डर मे लोग भ्रमित न हों सूर्य का प्रकाश स्थाई है। सत्य यही है कि कल मैने ऊधम सिंह जी का अपमान नहीं सहा बस।
— Sadhvi Pragya Official (@SadhviPragya_MP) November 28, 2019
ਇਸ ਤੋਂ ਪਹਿਲਾਂ ਭਾਜਪਾ ਨੇ ਸੰਸਦ ਮੈਂਬਰ ਪ੍ਰਗਿਆ ਠਾਕੁਰ ਦੇ ਵਿਵਾਦਤ ਬਿਆਨ ਦੀ ਵੀਰਵਾਰ ਨੂੰ ਨਿਖੇਧੀ ਕੀਤੀ ਅਤੇ ਸੰਸਦ ਸੈਸ਼ਨ ਦੌਰਾਨ ਉਨ੍ਹਾਂ ਦੇ ਪਾਰਟੀ ਦੀ ਸੰਸਦੀ ਦਲ ਦੀ ਮੀਟਿੰਗ 'ਚ ਹਿੱਸਾ ਲੈਣ 'ਤੇ ਰੋਕ ਵੀ ਲਗਾ ਦਿੱਤੀ ਸੀ।
ਪ੍ਰਗਿਆ ਠਾਕੁਰ ਨੇ ਲੋਕ ਸਭਾ 'ਚ ਗੋਡਸੇ ਨੂੰ ਦੱਸਿਆ 'ਦੇਸ਼ ਭਗਤ'
ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ, ਲੋਕ ਸਭਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਦੀ ਟਿਪਣੀ ਦੀ ਨਿਖੇਧੀ ਕਰਦੀ ਹੈ। ਪਾਰਟੀ ਅਜਿਹੇ ਬਿਆਨਾਂ ਦਾ ਕਦੇ ਸਮਰਥਨ ਨਹੀਂ ਕਰਦੀ। ਉਨ੍ਹਾਂ ਕਿਹਾ, "ਅਸੀ ਫ਼ੈਸਲਾ ਕੀਤਾ ਹੈ ਕਿ ਪ੍ਰਗਿਆ ਠਾਕੁਰ ਸੰਸਦ ਸੈਸ਼ਨ ਦੌਰਾਨ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਹਿੱਸਾ ਨਹੀਂ ਲੈ ਸਕੇਗੀ।"