ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਜਮ ਖਾਨ ਵਰਗੇ ਲੋਕਾਂ ਦਾ ਸਾਹਮਣਾ ਕਰਨ ਦੀ ਤਾਕਤ ਰੱਖਦੀ ਹਾਂ : ਰਮਾ ਦੇਵੀ

ਆਜਮ ਖਾਨ ਵਰਗੇ ਲੋਕਾਂ ਦਾ ਸਾਹਮਣਾ ਕਰਨ ਦੀ ਤਾਕਤ ਰੱਖਦੀ ਹਾਂ : ਰਮਾ ਦੇਵੀ

ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਰਮਾ ਦੇਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਵਿਚ ਉਹ ਤਾਕਤ ਹੈ ਕਿ ਉਹ ਸਮਾਜਵਾਦੀ ਪਾਰਟੀ ਆਗੂ ਆਜਮ ਖਾਨ ਵਰਗੇ ਲੋਕਾਂ ਦਾ ਸਾਹਮਣਾ ਕਰ ਸਕੇ।

 

ਰਮਾ ਦੇਵੀ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਕੁਰਸੀ ਉਤੇ ਮੈਂ ਬੈਠੀ ਸੀ ਉਹ ਸਭ ਦੀ ਹੈ। ਉਨ੍ਹਾਂ ਅਜਿਹੀ ਭਾਸ਼ਾ ਦੀ ਵਰਤੋਂ ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਲਈ ਕੀਤੀ ਹੈ। ਮੇਰੇ ਲੋਕ ਸਭਾ ਖੇਤਰ ਦੀ ਜਨਤਾ ਨੇ ਮੇਰੇ ਉਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਚੁਣਕੇ ਭੇਜਿਆ। ਮੇਰੇ ਵਿਚ ਅਜਿਹੇ ਲੋਕਾਂ (ਆਜਮ ਖਾਨ) ਦਾ ਸਾਹਮਣਾ ਕਰਨ ਦੀ  ਤਾਕਤ ਹੈ।

 

ਤਿੰਨ ਤਲਾਕ ਉਤੇ ਬਹਿਸ ਦੌਰਾਨ ਵੀਰਵਾਰ ਨੂੰ ਸਪੀਕਰ ਦੀ ਕੁਰਸੀ ਉਤੇ ਬੈਠਕੇ ਸਦਨ ਦੀ ਅਗਵਾਈ ਕਰ ਰਹੀ ਰਮਾ ਦੇਵੀ ਨੇ ਆਜਮ ਖਾਨ ਨੂੰ ਕਿਹਾ ਸੀ ਕਿ ਚੇਅਰ ਵੱਲ ਦੇਖਕੇ ਸਦਨ ਨੂੰ ਸੰਬੋਧਨ ਕਰੇ। ਉਸਦੇ ਬਾਅਦ ਆਜਮ  ਖਾਨ ਨੇ ਜੋ ਰਮਾ ਦੇਵੀ ਉਤੇ ਵਿਵਾਦਤ ਟਿੱਪਣੀ ਕੀਤੀ ਉਸਨੂੰ ਲੈ ਕੇ ਵੱਡਾ ਹੰਗਾਮਾ ਹੋਇਆ ਅਤੇ ਸਦਨ ਵਿਚੋਂ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।

 

ਰਮਾ ਦੇਵੀ ਨੇ ਕਿਹਾ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਇਸ ਮੁੱਦੇ ਉਤੇ ਮੀਟਿੰਗ ਕੀਤੀ ਅਤੇ ਇਸਦਾ ਨਤੀਜਾ ਸੋਮਵਾਰ ਨੂੰ ਸੁਣਾਇਆ ਜਾਵੇਗਾ। ਮੈਂ ਉਸ ਮੀਟਿੰਗ ਦਾ ਹਿੱਸਾ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Rama Devi says I have the strength to face people like Azam Khan