ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ MP ਰੇਖਾ ਵਰਮਾ ਨੇ ਹੌਲਦਾਰ ਨੂੰ ਮਾਰਿਆ ਥੱਪੜ, ਮਾਮਲਾ ਦਰਜ

ਧੌਰਹਰਾ ਦੀ ਭਾਜਪਾ ਸੰਸਦ ਮੈਂਬਰ ਰੇਖਾ ਵਰਮਾ ਇਕ ਵਾਰ ਮੁੜ ਤੋਂ ਵਿਵਾਦਾ ਚ ਆ ਗਈ ਹਨ। ਸੰਸਦ ਮੈਂਬਰ ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਕਾਰਟ ਡਿਊਟੀ ਚ ਲਗੇ ਹੌਲਦਾਰ ਨੂੰ ਰਸਤੇ ਵਿਚਕਾਰ ਥੱਪੜ ਮਾਰ ਦਿੱਤਾ। ਹੌਲਦਾਰ ਦੀ ਤਕਰੀਰ ਤੇ ਪੁਲਿਸ ਨੇ ਸੰਸਦ ਮੈਂਬਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਰੇਖਾ ਵਰਮਾ ਨੇ ਦੋਸ਼ਾਂ ਨੂੰ ਝੂਠਾ ਤੇ ਸਿਆਸੀ ਕਰਾਰ ਦਿੱਤਾ ਹੈ।

 

ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਸੰਸਦ ਮੈਂਬਰ ਰੇਖਾ ਵਰਮਾ ਮੁਹੰਮਦੀ ਚ ਭਾਜਪਾ ਦੇ ਇਕ ਰਵਾਇਤੀ ਸਮਾਗਮ ਤੋਂ ਆਪਣੇ ਪਿੰਡ ਮਕਸੂਦਪੁਰ ਵਾਪਸ ਜਾ ਰਹੀ ਸਨ। ਇਸ ਦੌਰਾਨ ਮੁਹੰਮਦੀ ਥਾਣੇ ਦੀ ਇਕ ਪੁਲਿਸ ਦੀ ਗੱਡੀ ਉਨ੍ਹਾਂ ਦੇ ਨਾਲੋ ਨਾਲ ਚੱਲ ਰਹੀ ਸੀ। ਗੱਡੀ ਚ ਸਵਾਰ ਹੌਲਦਾਰ ਸ਼ਾਮ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਐਮਪੀ ਨੇ ਸੜਕ ਵਿਚਾਲੇ ਕਾਰ ਰੁਕਵਾ ਕੇ ਉਸ ਨੂੰ ਮਾੜੀ ਸ਼ਬਦਾਵਲੀ ਬੋਲਦਿਆਂ ਧਮਕਾਇਆ ਤੇ ਧੱਪੜ ਮਾਰ ਦਿੱਤਾ।

 

ਐਸਪੀ ਪੂਨਮ ਨੇ ਦਸਿਆ ਕਿ ਹੌਲਦਾਰ ਸ਼ਾਮ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਐਮਪੀ ਰੇਖਾ ਵਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ, ਬੇਮਤਲਬ ਤੇ ਸਿਆਸ ਨਾਲ ਭਰਿਆ ਦਸਿਆ। ਐਮਪੀ ਨੇ ਕਿਹਾ ਉਨ੍ਹਾਂ ਨੇ ਕਿਸੇ ਤੇ ਵੀ ਹੱਥ ਨਹੀਂ ਚੁੱਕਿਆ ਹੈ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Rekha Verma slapped to constable case registered