ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਐਮਪੀ ਰੂਪਾ ਗਾਂਗੁਲੀ ਦਾ ਪੁੱਤ ਗ੍ਰਿਫਤਾਰ

ਭਾਜਪਾ ਐਮਪੀ ਰੂਪਾ ਗਾਂਗੁਲੀ ਦਾ ਪੁੱਤ ਗ੍ਰਿਫਤਾਰ

ਕੋਲਕਾਤਾ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੀ ਰਾਜ ਸਭਾ ਮੈਂਬਰ ਰੂਪਾ ਗਾਂਗੁਲੀ ਦੇ 20 ਸਾਲਾ ਪੁੱਤਰ ਆਕਾਸ਼ ਮੁਖੋਪਾਧਿਆ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਦੇ ਚਲਦਿਆਂ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਕਾਸ਼ ਦੀ ਗੱਡੀ ਵੀਰਵਾਰ ਨੂੰ ਬੇਕਾਬੂ ਹੋ ਕੇ ਦੱਖਣੀ ਕੋਲਕਾਤਾ ਦੇ ਗੋਲਫ ਗਾਰਡਨ ਦੀ ਕੰਧ ਨਾਲ ਟਕਰਾ ਗਈ ਸੀ।

 

ਅਧਿਕਾਰੀਆਂ ਮੁਤਾਬਕ ਆਕਾਸ਼ ਮੁਖੋਪਾਧਿਆ ਨੂੰ ਅਲੀਪੁਰ ਅਦਾਲਤ ਵਿਚ ਸ਼ੁੱਕਰਵਾਰ ਨੂੰ ਅੱਜ ਪੇਸ਼ ਕੀਤਾ ਜਾਵੇਗਾ। ਵੀਰਵਾਰ ਨੂੰ ਰਾਤ ਮੁਖੋਪਾਧਿਆ ਦੀ ਗੱਡੀ ਕੰਧ ਨਾਲ ਟਕਰਾਉਣ ਬਾਅਦ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈ ਸੀ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਥੇ ਮੌਜੂਦ ਲੋਕ ਵੀ ਬਚ ਗਏ।

 

 

ਉਥੇ ਮੌਜੂਦ ਇਕ ਸਥਾਨਕ ਵਾਸੀ ਨੇ ਦੱਸਿਆ ਕਿ ਗੱਡੀ ਕਾਫੀ ਤੇਜ ਗਤੀ ਨਾਲ ਆ ਰਹੀ ਸੀ। ਸਾਨੂੰ ਸ਼ੱਕ ਹੈ ਕਿ ਗੱਡੀ ਵਿਚ ਬੈਠਾ ਸੀ, ਉਹ ਉਸ ਸਮੇਂ ਨਸ਼ੇ ਵਿਚ ਹੋਵੇਗਾ।

 

ਕਾਰ ਹਾਦਸੇ ਬਾਅਦ ਮੁਖੋਪਾਧਿਆ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਬਾਹਰ ਨਿਕਲ ਸਕੇ। ਉਨ੍ਹਾਂ ਦੇ ਪਿਤਾ ਵੀ ਨੇੜੇ ਹੀ ਸਨ, ਜੋ ਤੁਰੰਤ ਪਹੁੰਚ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Roopa Ganguly son arrested in Kolkata for rash driving