ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਦਾ ਵਿਰੋਧ ਕਰਨ ਵਾਲੇ ਮਮਤਾ ਬੈਨਰਜੀ ਦੇ 'ਕੁੱਤੇ' ਹਨ : ਭਾਜਪਾ ਆਗੂ

ਦੇਸ਼ ਭਰ 'ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਜਿੱਥੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਸਿਆਸੀ ਆਗੂ ਵੀ ਵਿਵਾਦਿਤ ਬਿਆਨ ਦੇਣ 'ਚ ਪਿੱਛੇ ਨਹੀਂ ਹਨ। ਹੁਣ ਸੀਏਏ ਬਾਰੇ ਪੱਛਮ ਬੰਗਾਲ 'ਚ ਭਾਜਪਾ ਸੰਸਦ ਮੈਂਬਰ ਨੇ ਇੱਕ ਸ਼ਰਮਨਾਕ ਬਿਆਨ ਦਿੱਤਾ ਹੈ। ਭਾਜਪਾ ਆਗੂ ਸੌਮਿੱਤਰ ਖਾਨ ਨੇ ਐਤਵਾਰ ਨੂੰ ਉਨ੍ਹਾਂ ਸਾਰੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ 'ਕੁੱਤਾ' ਕਰਾਰ ਦਿੱਤਾ ਜੋ ਸੀਏਏ ਦਾ ਵਿਰੋਧ ਕਰ ਰਹੇ ਹਨ।
 

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਲ 2019 'ਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸੌਮਿੱਤਰ ਖਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਬਾਰੇ ਤੱਥਾਂ ਨੂੰ ਜਾਣਨ ਦੇ ਬਾਵਜੂਦ ਪ੍ਰਸਿੱਧ ਸ਼ਖਸੀਅਤਾਂ ਇਸ ਦੇ ਵਿਰੁੱਧ ਰੋਸ ਪ੍ਰਗਟਾ ਰਹੀਆਂ ਹਨ।

 


 

ਲੋਕ ਸਭਾ 'ਚ ਬਿਸ਼ਣੂਪੁਰ ਸੀਟ ਤੋਂ ਸੰਸਦ ਮੈਂਬਰ ਸੌਮਿੱਤਰ ਖਾਨ ਨੇ ਕਿਹਾ, "ਜਿਹੜੇ ਲੋਕ ਅਜਿਹਾ ਕਰ ਰਹੇ ਹਨ ਉਹ ਮਮਤਾ ਬੈਨਰਜੀ ਦੇ ‘ਕੁੱਤੇ’ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਕਾਮਦੂਨੀ ਅਤੇ ਪਾਰਕ ਸਟ੍ਰੀਟ 'ਚ ਹੋਏ ਸਮੂਹਿਕ ਬਲਾਤਕਾਰ  'ਤੇ ਚੁੱਪ ਰਹੇ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਬਾਰੇ ਕੁਝ ਨਹੀਂ ਬੋਲੇ। ਸੂਬੇ ਦੇ ਅਦਾਕਾਰਾਂ, ਨਿਰਦੇਸ਼ਕਾਂ ਅਤੇ ਸੰਗੀਤਕਾਰਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਪ੍ਰਸਤਾਵਿਤ ਐਨਆਰਸੀ ਦੇ ਵਿਰੋਧ ਵਿੱਚ ਰੈਲੀਆਂ 'ਚ ਹਿੱਸਾ ਲਿਆ।
 

ਉੱਧਰ ਪੱਛਮ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਸਨਿੱਚਰਵਾਰ ਨੂੰ ਕਿਹਾ, "ਜਿਹੜੇ ਲੋਕ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਹ ਬੰਗਾਲ ਵਿਰੋਧੀ ਅਤੇ ਭਾਰਤ ਦੇ ਵਿਚਾਰ ਦੇ ਵਿਰੁੱਧ ਹਨ। ਸੂਬੇ ਚ 1 ਕਰੋੜ ਗੈਰ-ਕਾਨੂੰਨੀ ਮੁਸਲਮਾਨ ਸਰਕਾਰ ਤੋਂ 2 ਰੁਪਏ ਪ੍ਰਤੀ ਕਿਲੋ ਚਾਵਲ ਸਕੀਮ ਦਾ ਲਾਭ ਲੈ ਰਹੇ ਹਨ। ਅਸੀਂ ਉਨ੍ਹਾਂ ਨੂੰ ਵਾਪਸ ਭੇਜਾਂਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Soumitra Khan says who are not supporting this CAA NRC are dogs of Mamata banerjee