ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ MP ਸੁਬਰਾਮਨੀਅਮ ਸਵਾਮੀ ਨੇ ਕਿਹਾ, GST ਸਦੀ ਦਾ ਸਭ ਤੋਂ ਵੱਡਾ ਪਾਗਲਪਨ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਬੁੱਧਵਾਰ ਨੂੰ ਮਹੱਤਵਪੂਰਣ ਟੈਕਸ ਸੁਧਾਰ ਮੰਨੇ ਜਾਣ ਵਾਲੇ ਵਸਤੂ ਅਤੇ ਸੇਵਾਵਾਂ ਟੈਕਸ (ਜੀਐਸਟੀ) ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਕਿਹਾ ਹੈ। ਸੁਬਰਾਮਨੀਅਮ ਸਵਾਮੀ ਪ੍ਰਗਿਆ ਭਾਰਤੀ ਦੁਆਰਾ 'ਭਾਰਤ-2030' ਦੇ ਵਿਸ਼ੇ 'ਤੇ ਇਕ ਆਰਥਿਕ ਮਹਾਂ ਸ਼ਕਤੀ ਦੇ ਤੌਰ 'ਤੇ ਆਯੋਜਿਤ ਇਕ ਕਾਨਫਰੰਸ ਬੋਲ ਰਹੇ ਸਨ।

 

ਉਨ੍ਹਾਂ ਕਿਹਾ ਕਿ ਦੇਸ਼ ਨੂੰ 2030 ਤੱਕਮਹਾਂ ਸ਼ਕਤੀਬਣਨ ਲਈ ਸਾਲਾਨਾ 10 ਫੀਸਦ ਦੀ ਵਿਕਾਸ ਦਰ ਨਾਲ ਅੱਗੇ ਵਧਣਾ ਹੋਵੇਗਾ। ਸਵਾਮੀ ਨੇ ਇਹ ਵੀ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਸੁਧਾਰਾਂ ਲਈ ਦੇਸ਼ ਦਾ ਸਰਵਉਚ ਨਾਗਰਿਕ ਸਨਮਾਨਭਾਰਤ ਰਤਨਦਿੱਤਾ ਜਾਵੇ।

 

ਉਨ੍ਹਾਂ ਕਿਹਾ ਕਿ ਹਾਲਾਂਕਿ ਦੇਸ਼ ਨੇ ਸਮੇਂ ਸਮੇਂਤੇ 8 ਪ੍ਰਤੀਸ਼ਤ ਆਰਥਿਕ ਵਾਧਾ ਪ੍ਰਾਪਤ ਕੀਤਾ ਹੈ, ਪਰ ਕਾਂਗਰਸ ਨੇਤਾ ਵੱਲੋਂ ਅੱਗੇ ਕੀਤੇ ਸੁਧਾਰਾਂ ਹੋਰ ਕੋਈ ਸੁਧਾਰ ਨਹੀਂ ਹੋਇਆ।

 

ਸਵਾਮੀ ਨੇ ਕਿਹਾ, 'ਅਸੀਂ ਉਹ 3.7 ਪ੍ਰਤੀਸ਼ਤ (ਨਿਵੇਸ਼ ਦੀ ਵਰਤੋਂ ਲਈ ਲੋੜੀਂਦੀ ਕੁਸ਼ਲਤਾ ਕਾਰਕ) ਕਿਵੇਂ ਹਾਸਲ ਕਰ ਸਕਦੇ ਹਾਂ? ਇਸਦੇ ਲਈ ਸਾਨੂੰ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਨਿਵੇਸ਼ ਕਰਨ ਵਾਲਿਆਂ ਨੂੰ ਇਨਾਮ ਦੇਣ ਦੀ ਲੋੜ ਹੈ। ਆਮਦਨੀ ਟੈਕਸ ਅਤੇ ਜੀਐਸਟੀ ਨਾਲ ਉਨ੍ਹਾਂ (ਨਿਵੇਸ਼ਕ) ਨੂੰ ਨਾ ਡਰਾਓ, ਜੋ ਕਿ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਹੈ।

 

ਰਾਜ ਸਭਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਜੀਐਸਟੀ ਇੰਨਾ ਗੁੰਝਲਦਾਰ ਹੈ ਕਿ ਕੋਈ ਵੀ ਇਹ ਨਹੀਂ ਸਮਝ ਪਾ ਰਿਹਾ ਹੈ ਕਿ ਕਿਹੜਾ ਫਾਰਮ ਭਰਨਾ ਹੈ ਤੇ ਉਹ ਚਾਹੁੰਦੇ ਹਨ ਕਿ ਇਹ ਕੰਪਿਊਟਰ ਉੱਤੇ ਅਪਲੋਡ ਕੀਤਾ ਜਾਵੇ।

 

ਨਿਵੇਸ਼ ਦੇ ਮਾਮਲੇ ਵਿਚ ਕੁਸ਼ਲਤਾ ਦੇ ਪੱਧਰ ਨੂੰ ਸੁਧਾਰਨ ਦੇ ਮੁੱਦੇ 'ਤੇ ਸਵਾਮੀ ਨੇ ਕਿਹਾ,' ਕੋਈ ਰਾਜਸਥਾਨ, ਬਾੜਮੇਰ ਤੋਂ ਆਇਆ ਸੀ, ਉਸਨੇ ਕਿਹਾ ਕਿ ਸਾਡੇ ਕੋਲ ਬਿਜਲੀ ਨਹੀਂ ਹੈ, ਅਸੀਂ ਇਸਨੂੰ ਕਿਵੇਂ ਅਪਲੋਡ ਕਰਾਂਗੇ? ਇਸ 'ਤੇ ਮੈਂ ਉਸ ਨੂੰ ਕਿਹਾ ਕਿ ਇਸ ਨੂੰ ਆਪਣੇ ਮੱਥੇ 'ਤੇ ਅਪਲੋਡ ਕਰੋ ਤੇ ਪ੍ਰਧਾਨ ਮੰਤਰੀ ਕੋਲ ਜਾਓ ਤੇ ਉਨ੍ਹਾਂ ਨੂੰ ਦੱਸੋ।

 

ਉਨ੍ਹਾਂ ਕਿਹਾ ਕਿ ਅਗਲੇ ਦਸ ਸਾਲਾਂ ਲਈ ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਨ ਲਈ ਹਰ ਸਾਲ 10 ਫੀਸਦ ਦੀ ਦਰ ਨਾਲ ਆਰਥਿਕ ਵਿਕਾਸ ਕਰਨਾ ਹੋਵੇਗਾ।

 

ਉਨ੍ਹਾਂ ਕਿਹਾ ਕਿ ਜੇ ਇਹ ਗਤੀ ਜਾਰੀ ਰਹੀ ਤਾਂ ਚੀਨ 50 ਸਾਲਾਂ ਪਿੱਛੇ ਰਹਿ ਜਾਵੇਗਾ ਅਤੇ ਅਮਰੀਕਾ ਨੂੰ ਪਹਿਲੇ ਸਥਾਨ ਲਈ ਚੁਣੌਤੀ ਦਿੱਤੀ ਜਾ ਸਕਦੀ ਹੈ।

 

ਸਵਾਮੀ ਨੇ ਕਿਹਾ ਕਿ ਅੱਜ ਭਾਰਤ ਨੂੰ ਦਰਪੇਸ਼ ਸਮੱਸਿਆ ਚੋਂ ਮੰਗ ਦੀ ਘਾਟ ਦੀ ਸਮੱਸਿਆ ਹੈ। ਲੋਕਾਂ ਕੋਲ ਪੈਸਾ ਖਰਚਣ ਲਈ ਨਹੀਂ ਹੈ ਜਿਸਦਾ ਅਸਰ ਆਰਥਿਕ ਚੱਕਰ 'ਤੇ ਪੈ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp mp subramanian swamy attacks own party on gst says gst biggest madness of the 21st century