ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP MP ਨੇ ਕੇਜਰੀਵਾਲ ਨੂੰ ਕਿਹਾ ਪ੍ਰਦੂਸ਼ਣ, ਕਿਹਾ ਪਹਿਲਾਂ CM ਖੰਘਦੇ ਸੀ ਹੁਣ ਪੂਰੀ ਦਿੱਲੀ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਲੋਕ ਸਭਾ ਵਿੱਚ ਪ੍ਰਦੂਸ਼ਣ ਬਾਰੇ ਵਿਚਾਰ ਵਟਾਂਦਰੇ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰੱਜ ਕੇ ਨਿਸ਼ਾਨਾ ਲਗਾਇਆ। ਉਨ੍ਹਾਂ ਪ੍ਰਦੂਸ਼ਣ ਦੀ ਸਥਿਤੀ ‘ਤੇ ਕੇਜਰੀਵਾਲ ਦੀ ਸਖ਼ਤ ਆਲੋਚਨਾ ਕੀਤੀ। ਕੇਜਰੀਵਾਲ 'ਤੇ ਵਰ੍ਹਦਿਆਂ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਆਪਣੇ ਆਪ ਚ ਪ੍ਰਦੂਸ਼ਣ ਹਨ।

 

ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਦੇਸ਼ ਦਾ ਇਕਲੌਤਾ ਮੁੱਖ ਮੰਤਰੀ ਹੈ ਜਿਸ ਕੋਲ ਕੋਈ ਵਿਭਾਗ ਨਹੀਂ ਹੈ। ਕੇਜਰੀਵਾਲ ਨੇ ਕੋਈ ਵਿਭਾਗ ਆਪਣੇ ਕੋਲ ਨਹੀਂ ਰੱਖਿਆ ਕਿਉਂਕਿ ਭ੍ਰਿਸ਼ਟਾਚਾਰ ਦੀ ਜਾਂਚ ਹੋਣ 'ਤੇ ਉਨ੍ਹਾਂ ਦੇ ਮੰਤਰੀ ਜੇਲ ਜਾਣਗੇ ਨਾ ਕੇ ਉਹ ਖੁਦ ਜਾਣਗੇ।

 

ਪ੍ਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਇਸ਼ਤਿਹਾਰਾਂ ‘ਤੇ 600 ਕਰੋੜ ਰੁਪਏ ਖਰਚ ਕਰਕੇ ਪਰਾਲੀ-ਪਰਾਲੀ ਦਾ ਰੌਲਾ ਪਾ ਰਹੇ ਹਨ। ਉਹ ਪ੍ਰਦੂਸ਼ਣ ਪ੍ਰਤੀ ਆਪਣੀ ਜ਼ਿੰਮੇਵਾਰੀ ਬਦਲਣ ਲਈ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦਾ ਮੁੱਖ ਮੰਤਰੀ ਆਪਣੇ ਆਪ ਚ ਸਭ ਤੋਂ ਵੱਡਾ ਪ੍ਰਦੂਸ਼ਣ ਹੈ।

 

ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ‘ਤੇ ਐਡ-ਈਵਨ ਦੇ ਇਸ਼ਤਿਹਾਰ ਤੇ 70 ਕਰੋੜ ਰੁਪਏ ਖਰਚ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਵਾਹਨਾਂ ਦਾ ਧੂੰਆਂ ਅਤੇ ਉਸਾਰੀ ਤੋਂ ਬਾਅਦ ਦੀ ਧੂੜ ਹੈ। ਪ੍ਰਦੂਸ਼ਣ ਅੱਜ ਇਕ ਖ਼ਤਰਨਾਕ ਬਿਮਾਰੀ ਬਣ ਗਿਆ ਹੈ। ਹਸਪਤਾਲਾਂ ਦਾ ਦੌਰਾ ਕਰਨਾ ਇਹ ਦਰਸਾਉਂਦਾ ਹੈ ਕਿ 30-35 ਸਾਲ ਦੀ ਉਮਰ ਦੇ ਲੋਕ ਕੈਂਸਰ ਤੋਂ ਪੀੜਤ ਹਨ।

 

ਵਿਚਾਰ ਵਟਾਂਦਰੇ ਦੌਰਾਨ ਪ੍ਰਵੇਸ਼ ਵਰਮਾ ਦਾ ਨਿਸ਼ਾਨਾ ਦਿੱਲੀ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਤੇ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਇੱਕ ਵੀ ਬੱਸ ਨਹੀਂ ਖਰੀਦੀ ਜਦਕਿ ਪੈਸੇ ਆਪਣੇ ਇਸ਼ਤਿਹਾਰਾਂ 'ਤੇ ਖਰਚ ਕਰਦੇ ਰਹੇ। ਸਰਕਾਰ ਟਰਾਂਸਪੋਰਟ ਸਿਸਟਮ ਨੂੰ ਠੀਕ ਨਹੀਂ ਕਰ ਸਕੀ। ਲੋਕਾਂ ਨੇ ਦੋ ਪਹੀਆ ਵਾਹਨ ਖਰੀਦੇ। ਸਾਰੀਆਂ ਸੜਕਾਂ ਜਾਮ ਨਾਲ ਭਰੀਆਂ ਰਹਿੰਦੀਆਂ ਹਨ।

 

ਸ਼ੀਲਾ ਦੀਕਸ਼ਿਤ ਦੀ ਕੀਤੀ ਸ਼ਲਾਘਾ

 

ਪ੍ਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਆਪਣੀ ਪਹਿਲਕਦਮੀ ਉੱਤੇ ਇੱਕ ਵੀ ਸੜਕ ਨਹੀਂ ਬਣਾ ਸਕੇ। ਸ਼ੀਲਾ ਦੀਕਸ਼ਿਤ ਦੀ ਸਰਕਾਰ ਜੋ ਸੜਕਾਂ, ਫਲਾਈਓਵਰਾਂ ਬਣਾ ਗਈ ਸੀ, ਅੱਜ ਦੀ ਸਰਕਾਰ ਉਨ੍ਹਾਂ ਨੂੰ ਵੀ ਪੂਰਾ ਨਹੀਂ ਕਰ ਸਕੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਉਨ੍ਹਾਂ ਇਲਾਕਿਆਂ ਵਿੱਚ ਪਰਾਲੀ ਸਾੜੀ ਜਾ ਰਹੀ ਹੈ ਜਿਥੇ 24 ਚੋਂ 19 ਵਿਧਾਇਕ ਚੁਣੇ ਗਏ ਹਨ ਅਤੇ ਉਹ ਜਨਤਾ ਦੇ ਪੈਸੇ ਨਾਲ ਦਿੱਲੀ ਵਿੱਚ ਇਸ਼ਤਿਹਾਰ ਦੇ ਰਹੇ ਹਨ। ਇਹ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP told Kejriwal pollution