ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੀ ’ਚ ਦਿੱਲੀ ਤਾਂ ਅੰਗਰੇਜ਼ੀ ਵਿਚ ਦੇਹਲੀ ਕਿਉਂ?

ਹਿੰਦੀ ’ਚ ਦਿੱਲੀ ਤਾਂ ਅੰਗਰੇਜ਼ੀ ਵਿਚ ਦੇਹਲੀ ਕਿਉਂ?

ਰਾਜ ਸਭਾ ਵਿਚ ਦਿੱਲੀ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਅਲੱਗ–ਅਲੱਗ ਤਰੀਕੇ ਨਾਲ ਲਿਖੇ ਜਾਣ ਉਤੇ ਇੰਤਰਾਜ ਪ੍ਰਗਟਾਉਂਦੇ ਹੋਏ ਵਿਜੇ ਗੋਇਲ ਨੇ ਕਿਹਾ ਕਿ ਅੰਗਰੇਜ਼ੀ ਵਿਚ ਦੇਹਲੀ ਦੀ ਬਜਾਏ ਦਿੱਲੀ ਲਿਖਿਆ ਜਾਣਾ ਚਾਹੀਦਾ। ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜਦੋਂ ਚੇਨਈ ਵਿਚ ਨਾਮ ਬਦਲਣ ਦੇ ਮਾਮਲੇ ਉਤੇ ਸਵਾਲ ਪੁੱਛੇ ਜਾ ਰਹੇ ਸਨ ਤਾਂ ਭਾਜਪਾ ਮੈਂਬਰ ਵਿਜੇ ਗੋਇਲ ਨੇ ਕਿਹਾ ਕਿ ਵੈਸੇ ਤਾਂ ਦਿੱਲੀ ਦਾ ਨਾਮ ਇੰਦਰਪ੍ਰਸਥ ਅਤੇ ਹਸਿਤਨਾਪੁਰ ਰੱਖੇ ਜਾਣ ਦੀ ਚਰਚਾ ਵੀ ਹੁੰਦੀ ਰਹਿੰਦੀ ਹੈ। ਪ੍ਰੰਤੂ ਅਜੇ ਉਹ ਦਿੱਲੀ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਅਲੱਗ–ਅਲੱਗ ਤਰੀਕੇ ਨਾਲ ਲਿਖੇ ਜਾਣ ਦਾ ਮੁੱਦਾ ਚੁੱਕ ਰਹੇ ਹਨ।

 

ਉਨ੍ਹਾਂ ਕਿਹਾ ਕਿ ਦਿੱਲੀ ਹਿੰਦੀ ਵਿਚ ਲਿਖਿਆ ਜਾਂਦਾ ਹੈ। ਪ੍ਰੰਤੂ ਇਸ ਨੂੰ ਅੰਗਰੇਜ਼ੀ ਵਿਚ ਡੀਈਐਲਐਚਆਈ ਭਾਵ ਦੇਹਲੀ ਲਿਖਿਅ ਜਾਂਦਾ ਹੈ। ਜਦੋਂ ਕਿ ਇਸ ਨੂੰ ਅੰਗਰੇਜ਼ੀ ਵਿਚ ਵੀ ਦਿੱਲੀ ਲਿਖਿਆ ਜਾਣਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਇਹ ਬਦਲਾਅ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਜਾਣਨਾ ਚਾਹਿਆ ਕਿ ਕੀ ਗ੍ਰਹਿ ਮੰਤਰਾਲਾ ਦਿੱਲੀ ਦੇ ਸਪੇਲਿੰਗ ਵਿਚ ਸੁਧਾਰ ਕਰੇਗਾ? ਇਸ ਉਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਗ੍ਰਹਿ ਮੰਤਰਾਲੀ ਦੀ ਨਾਮ ਬਦਲਣ ਦੇ ਮਾਮਲੇ ਵਿਚ ਭੂਮਿਕਾ ਸਿਰਫ ਐਨਓਸੀ ਦੇਣ ਤੱਕ ਹੀ ਸੀਮਤ ਹੈ। ਬਾਕੀ ਕੰਮ ਸੂਬਾ ਜਾਂ ਦੂਜੇ ਵਿਭਾਗਾਂ ਦੇ ਜ਼ਿੰਮੇ ਹੁੰਦਾ ਹੈ। ਮੰਤਰਾਲਾ ਆਪਣੇ ਪੱਧਰ ਉਤੇ ਕੋਈ ਬਦਲਾਅ ਨਹੀਂ ਕਰਦਾ। ਉਸ ਨੇ ਪ੍ਰਸਤਾਵਾਂ ਨੂੰ ਦੇਖਣਾ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MP Vijay Goyal wants change in spelling of Delhi