ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CRPF ਜਵਾਨ ਨਾ ਹੁੰਦੇ ਤਾਂ ਮੇਰਾ ਬਚਕੇ ਨਿਕਲਣਾ ਮੁਸ਼ਕਲ ਸੀ : ਅਮਿਤ ਸ਼ਾਹ

CRPF ਜਵਾਨ ਨਾ ਹੁੰਦੇ ਤਾਂ ਮੇਰਾ ਬਚਕੇ ਨਿਕਲਣਾ ਮੁਸ਼ਕਲ ਸੀ : ਅਮਿਤ ਸ਼ਾਹ

ਮਮਤਾ ਬੈਨਰਜੀ ਨੇ ਭਾਜਪਾ ਉਤੇ ਹਿੰਸਾ ਕਰਨ ਦਾ ਦੋਸ਼ ਲਗਾਇਆ ਹੈ। ਮੈਂ ਮਮਤਾ ਜੀ ਨੂੰ ਦੱਸਦਾ ਚਾਹੁੰਦਾ ਹਾਂ ਕਿ ਤੁਸੀਂ ਸਿਰਫ 42 ਸੀਟਾਂ ਉਤੇ ਚੋਣ ਲੜ ਰਹੇ ਹੋ ਅਤੇ ਭਾਜਪਾ ਦੇਸ਼ ਦੇ ਸਾਰੇ ਸੂਬਿਆਂ ਵਿਚ ਚੋਣ ਲੜ ਰਹੀ ਹੈ। ਕਿਤੇ ਵੀ ਹਿੰਸਾ ਨਹੀਂ ਹੋਈ, ਪ੍ਰੰਤੂ ਬੰਗਾਲ ਵਿਚ ਹਰ ਪੜਾਅ ਵਿਚ ਹਿੰਸਾ ਹੋਈ ਇਸਦਾ ਸਾਫ ਮਤਲਬ ਹੈ ਕਿ ਹਿੰਸਾ ਟੀਐਮਸੀ ਕਰ ਰਹੀ ਹੈ। ਬੰਗਾਲ ਵਿਚ ਲੋਕਤੰਤਰ ਦਾ ਗਲਾ ਘੋਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਚੋਣਾਂ ਦੇ 6 ਪੜਾਅ ਖਤਮ ਹੋ ਚੁੱਕੇ ਹਨ, ਇਨ੍ਹਾਂ ਵਿਚੋਂ 6 ਦੇ 6 ਪੜਾਅ ਵਿਚ ਸਵਾਏ ਬੰਗਾਲ ਦੇ ਕਿਤੇ ਵੀ ਹਿੰਸਾ ਨਹੀਂ ਹੋਈ। ਸ਼ਾਹ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਸੀਆਰਪੀਐਫ ਦੇ ਜਵਾਨ ਨਾ ਹੁੰਦੇ ਤਾਂ ਉਨ੍ਹਾਂ ਦਾ ਬਚਕੇ ਨਿਕਲਣਾ ਮੁਸ਼ਕਿਲ ਸੀ।

 

ਅਮਿਤ ਸ਼ਾਹ ਨੇ ਕਿਹਾ ਕਿ ਹਾਰ ਤੋਂ ਘਬਰਾਕੇ ਹਿੰਸਾ ਕਰਵਾ ਰਹੀ ਹੈ ਮਮਤਾ ਬੈਨਰਜੀ। ਉਨ੍ਹਾਂ ਕਿਹਾ ਕਿ ਈਸ਼ਵਰ ਚੰਦ ਵਿਦਿਆਸਾਗਰ ਦੀ ਮੂਰਤੀ ਭਾਜਪਾ ਨੇ ਨਹੀਂ ਤੋੜੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਗੜਬੜੀ ਕਰਨ ਵਾਲਿਆਂ ਉਤੇ ਸਖਤੀ ਕਿਉਂ ਨਹੀਂ ਕਰ ਰਿਹਾ ਹੈ ਅਤੇ ਮਮਤਾ ਦੀਆਂ ਧਮਕੀਆਂ ਉਤੇ ਚੋਣ ਕਮਿਸ਼ਨ ਨੇ ਐਕਸ਼ਨ ਕਿਉਂ ਨਹੀਂ ਲਿਆ। ਭਾਜਪਾ ਪ੍ਰਧਾਨ ਨੇ ਕਿਹਾ ਕਿ, ਬੰਗਾਲ ਵਿਚ ਇਕ ਵੀ ਹਿਸਟ੍ਰੀਸ਼ੀਟਰ ਨੂੰ ਨਹੀਂ ਫੜ੍ਹਿਆ ਗਿਆ।

 

ਉਨ੍ਹਾਂ ਕਿਹਾ ਕਿ ਰੋਡ ਸ਼ੋਅ ਤੋਂ ਪਹਿਲਾਂ ਹੀ ਉਥੇ ਲਗੇ ਪੋਸਟਰ ਪਾੜ ਦਿੱਤੇ ਗਏ। ਰੋਡ ਸ਼ੋਅ ਸ਼ੁਰੂ ਹੋਇਆ, ਜਿਸ ਵਿਚ ਵੱਡੀ ਗਿਣਤੀ ਲੋਕ ਪਹੁੰਚੇ, ਰੋਡ ਸ਼ੋਅ ਸ਼ੁਰੂ ਵਿਚ ਸ਼ਾਂਤੀਪੂਰਣ ਚਲਿਆ। 3 ਵਾਰ ਹਮਲੇ ਕੀਤੇ ਗਏ ਅਤੇ ਤੀਜੇ ਹਮਲੇ ਵਿਚ ਭੰਨ ਤੋੜ, ਅੱਗਜਨੀ ਅਤੇ ਬੋਤਲ ਵਿਚ ਮਿਟੀ ਦਾ ਤੇਲ ਪਾ ਕੇ ਹਮਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਵੇਰੇ ਤੋਂ ਪੂਰੇ ਕੋਲਕਾਤਾ ਵਿਚ ਚਰਚਾ ਸੀ ਕਿ ਯੂਨੀਵਰਸਿਟੀ ਅੰਦਰੋ਼ ਆ ਕੇ ਕੁਝ ਲੋਕ ਦੰਗਾ ਕਰਨਗੇ। ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp president amit shah address press conferrence after kolkata violence