ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਰਾਜਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ, ਡੀਐਮਕੇ ਆਗੂ ਕਨਿਮੋਝੀ ਨੇ ਵੀ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ।
ਅਮਿਤ ਸ਼ਾਹ ਗੁਜਰਾਤ ਦੇ ਗਾਂਧੀ ਨਗਰ ਲੋਕ ਸਭਾ ਸੀਟ ਤੋਂ ਜਿੱਤਕੇ ਲੋਕ ਸਭਾ ਪਹੁੰਚੇ ਹਨ, ਜਦੋਂ ਕਿ ਰਵੀਸ਼ੰਕਰ ਪ੍ਰਸਾਦ ਨੇ ਬਿਹਾਰ ਦੇ ਪਟਨਾ ਸਾਹਿਬ ਤੋਂ ਕਾਂਗਰਸ ਉਮੀਦਵਾਰ ਸ਼ਤਰੂਘਨ ਸਿਨਹਾ ਨੂੰ ਹਰਾਇਆ ਹੈ। ਜਦੋਂ ਕਿ ਕਨਿਮੋਝੀ ਤਮਿਲਨਾਡੂ ਦੇ ਥੋਤੁਕੁੜੀ ਤੋਂ 2019 ਦੀਆਂ ਚੋਣਾਂ ਜਿੱਤਕੇ 17ਵੀਂ ਲੋਕ ਸਭਾ ਪਹੁੰਚੀ ਹੈ।
BJP President Amit Shah, BJP leader Ravi Shankar Prasad & DMK Leader Kanimozhi resign as Rajya Sabha members. Shah, Prasad & Kanimozhi have been elected from the parliamentary constituencies of Gandhinagar, Gujarat and Patna Sahib, Bihar and Thoothukudi, Tamil Nadu, respectively pic.twitter.com/Ie7JaktIzj
— ANI (@ANI) May 29, 2019