ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾ ਰਹੇ ਹਨ ਕਾਂਗਰਸ ਤੇ ਕੇਜਰੀਵਾਲ : ਅਮਿਤ ਸ਼ਾਹ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਜਪਾ ਦੇ ਬੂਥ ਸੰਮੇਲਨ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੋਈ ਇੱਕ ਵਾਰ ਲੋਕਾਂ ਨੂੰ ਮੂਰਖ ਬਣਾ ਸਕਦਾ ਹੈ, ਵਾਰ-ਵਾਰ ਨਹੀਂ। ਇੱਕ ਵਾਰ ਕੇਜਰੀਵਾਲ ਨੇ ਲੋਕਾਂ ਨੂੰ ਮੂਰਖ ਬਣਾਇਆ ਸੀ, ਉਸ ਤੋਂ ਬਾਅਦ ਨਗਰ ਨਿਗਮ ਚੋਣਾਂ 'ਚ ਆਮ ਆਮਦੀ ਪਾਰਟੀ ਦਾ ਸੁਪੜਾ ਸਾਫ ਹੋ ਗਿਆ।
 

ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ 'ਚ ਭਾਜਪਾ ਸਰਕਾਰ ਬਣਾਉਣ ਵਾਲੀ ਹੈ। ਭਾਜਪਾ ਨੇ ਇੱਥੇ ਐਮਸੀਡੀ ਦੀ ਚੋਣ ਜਿੱਤੀ ਹੈ ਅਤੇ ਅੱਜ 7 ਸੰਸਦ ਮੈਂਬਰ ਭਾਜਪਾ ਦੇ ਹਨ। ਉਨ੍ਹਾਂ ਕਿਹਾ, "ਮੈਂ ਦਿੱਲੀ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ - ਕੀ ਤੁਸੀ ਅਜਿਹੀ ਸਰਕਾਰ ਚਾਹੁੰਦੇ ਹੋ ਜੋ ਦਿੱਲੀ 'ਚ ਦੰਗੇ ਕਰਵਾਏ?" ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਦਿੱਲੀ 'ਚ 5000 ਸਕੂਲ ਖੋਲ੍ਹਣ ਵਾਲੇ ਸਨ, ਕੇਜਰੀਵਾਲ ਦੱਸਣ ਕੀ ਹੁਣ ਤਕ ਉਨ੍ਹਾਂ ਨੇ ਦਿੱਲੀ 'ਚ ਕਿੰਨੇ ਸਕੂਲ ਖੋਲ੍ਹੇ? 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦਾ ਵਾਅਦਾ ਵੀ ਪੂਰੀ ਤਰ੍ਹਾਂ ਖੋਖਲਾ ਸਾਬਿਤ ਹੋਇਆ। ਨਾ ਦਿੱਲੀ ਦੀ ਜਨਤਾ ਨੂੰ ਮੁਫਤ ਵਾਈਫਾਈ ਦੀ ਸਹੂਲਤ ਮਿਲੀ ਅਤੇ ਨਾ ਹੀ ਔਤਰਾਂ ਦੀ ਸੁਰੱਖਿਆ ਲਈ ਕੁੱਝ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਜਿਕਲ ਸਟ੍ਰਾਈਲ ਦੇ ਸਬੂਤ ਮੰਗਦੇ ਹਨ।
 

ਅਮਿਤ ਸ਼ਾਹ ਨੇ ਕਿਹਾ ਕਿ ਪੀਐਮ ਮੋਦੀ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਜਾ ਰਹੇ ਹਨ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਲਿਤਾਂ ਨੂੰ ਉਨ੍ਹਾਂ ਦਾ ਅਧਿਕਾਰ ਨਹੀਂ ਦੇਣਾ ਚਾਹੁੰਦੀ। ਇਸ ਲਈ ਸੀਏਏ ਦਾ ਵਿਰੋਧ ਕਰ ਰਹੇ ਹਨ। ਕਾਂਗਰਸ ਪਾਰਟੀ ਅਤੇ 'ਆਪ' ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ। ਇਸ ਲਈ ਉਹ ਸਰਜਿਕਲ ਸਟ੍ਰਾਈਲ ਕਰਨ ਲਈ ਮਨਾ ਕਰਦੇ ਹਨ। ਅਸੀ ਟੁਕੜੇ-ਟੁਕੜੇ ਗੈਂਗ ਨੂੰ ਜੇਲ 'ਚ ਭੇਜਿਆ ਹੈ ਅਤੇ ਇਹ ਆਪਣੇ ਵੋਟ ਬੈਂਕ ਲਈ ਕੁੱਝ ਵੀ ਕਰਨ ਨੂੰ ਤਿਆਰ ਹਨ।
 

ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਆਪ ਮੁਖੀ ਕੇਜਰੀਵਾਲ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਹਿੰਸਾ ਕਰਵਾਈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕੀਤਾ, ਜਦਕਿ ਰਾਜਨਾਥ ਸਿੰਘ ਨੇ 5-5 ਲੱਖ ਰੁਪਏ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਕੀਤਾ। ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਮੋਦੀ ਨੇ ਰੱਖਿਆ। ਦਿੱਲੀ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਯੋਜਨਾ ਲਾਗੂ ਨਹੀਂ ਹੋਣ ਦਿੱਤੀ ਗਈ। 85 ਹਜ਼ਾਰ ਝੁੱਗੀਆਂ ਦੇ ਸਰਵੇ ਦਾ ਕੰਮ ਸ਼ੁਰੂ ਹੋ ਗਿਆ ਹੈ। ਸਾਈਕਲ ਟਰੈਕ ਬਣ ਰਿਹਾ ਹੈ। ਯਮੁਨਾ ਦਾ ਰਿਵਰ ਫਰੰਟ ਬਣ ਰਿਹਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President amit shah at Booth Karyakarta Sammelan in Delhi live updates