ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਲੋ, ਅਮਿਤ ਸ਼ਾਹ ਬੋਲ ਰਿਹਾ ਹਾਂ… ਮੋਦੀ ਦੇ ਫੈਸਲੇ ਬਾਅਦ ਨਵੇਂ ਮੰਤਰੀਆਂ ਨੂੰ ਕੀਤੀ ਕਾਲ

ਹੈਲੋ, ਅਮਿਤ ਸ਼ਾਹ ਬੋਲ ਰਿਹਾ ਹਾਂ… ਮੋਦੀ ਦੇ ਫੈਸਲੇ ਬਾਅਦ ਨਵੇਂ ਮੰਤਰੀਆਂ ਨੂੰ ਕੀਤੀ ਕਾਲ

ਲੋਕ ਸਭਾ ਚੋਣਾਂ ਵਿਚ ਐਨਡੀਏ ਦੀ ਭਾਰੀ ਜਿੱਤ ਬਾਅਦ ਨਰਿੰਦਰ ਮੋਦੀ ਦੇ ਦੂਜੇ ਪ੍ਰਧਾਨ ਮੰਤਰੀ ਕਾਰਜਕਾਲ ਲਈ ਨਵੀਂ ਟੀਮ ਨੂੰ ਲੈ ਕੇ ਵੀਰਵਾਰ ਨੂੰ ਭਾਜਪਾ ਅਤੇ ਉਸਦੇ ਸਹਿਯੋਗੀ ਪਾਰਟੀਆਂ ਦੇ ਕਈ ਆਗੂਆਂ ਕੋਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਫੋਨ ਆਇਆ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਤੋਂ ਬਾਅਦ ਜਿਨ੍ਹਾਂ ਭਾਜਪਾ ਆਗੂਆਂ ਨੂੰ ਕਾਲ ਗਈ ਉਹ ਹਨ – ਨਿਤਿਨ ਗਡਕਰੀ, ਡੀਵੀ ਸਦਾਨੰਦ ਗੌੜਾ, ਧਰਮੇਂਦਰ ਪ੍ਰਧਾਨ, ਮੁਖਤਾਰ ਅਬਾਸ ਨਕਵੀ, ਗਿਰੀਰਾਜ ਸਿੰਘ, ਬਾਬੁਲ, ਮੰਸੁਖ ਲਾਲ ਮੰਡਾਵੀਆ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ।

 

ਡੀਵੀ ਸਦਾਨੰਦ ਗੌੜਾ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਕਿਹਾ ਕਿ– ‘ਮੇਰੇ ਕੋਲ ਅਮਿਤ ਸ਼ਾਹ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਰਿਹਾਇਸ਼ ਉਤੇ ਪੰਜ ਵਜੇ ਪਹੁੰਚਣ ਅਤੇ ਸਹੁੰ ਚੁੱਕ ਸਮਾਰੋਹ ਵਿਚ ਸੱਤ ਵਜੇ ਜਾਣ। ਸ਼ਾਮ ਪੰਜ ਵਜੇ ਪੀਐਮ ਮੋਦੀ ਕੈਬਨਿਟ ਅਤੇ ਹੋਰ ਕੈਬਨਿਟ ਸਹਿਯੋਗੀਆਂ ਨਾਲ ਚਾਹ ਉਤੇ ਮਿਲਣਗੇ ਅਤੇ ਉਸਦੇ ਬਾਅਦ ਅਸੀਂ ਸਾਰੇ ਰਾਸ਼ਟਰਪਤੀ ਭਵਨ ਸਹੁੰ ਚੁੱਕਣ ਲਈ ਜਾਵਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President Amit Shah calls up new ministers after PM Modi picks his team