ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ

ਅਮਿਤ ਸ਼ਾਹ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਦੇ ਇਲਾਜ ਬਾਅਦ ਏਮਸ ਦਿੱਲੀ ਤੋਂ ਐਤਵਾਰ ਨੂੰ ਛੁੱਟੀ ਮਿਲ ਗਈ, ਘਰ ਵਾਪਸ ਆਉਣ ਬਾਅਦ ਸ਼ਾਹ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਈਸ਼ਵਰ ਦੀ ਕ੍ਰਿਪਾ ਨਾਲ ਹੁਣ ਮੈਂ ਪੂਰਨ ਤੌਰ ‘ਤੇ ਸਿਹਤਮੰਦ ਹਾਂ ਅਤੇ ਅੱਜ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੇ ਘਰ ਆ ਗਿਆ ਹਾਂ।  ਮੈਂ ਆਪ ਵੱਲੋਂ ਮੇਰੀ ਸਿਹਤਯਾਬੀ ਲਈ ਮੰਗੀਆਂ ਗਈਆਂ ਸ਼ੁਭਕਾਮਨਾਵਾਂ ਵਾਸਤੇ ਧੰਨਵਾਦ ਕਰਦਾ ਹਾਂ।

 

 

ਏਮਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਵਾਈਨ ਫਲੂ ਦੇ ਇਲਾਜ ਬਾਅਦ ਸ਼ਾਹ ਨੂੰ ਸਵੇਰੇ 10 ਵਜਕੇ 20 ਮੀਟ ‘ਤੇ ਏਮਸ ਤੋਂ ਛੁੱਟੀ ਦੇ ਦਿੱਤੀ ਗਈ ਹੈ। ਭਾਜਪਾ ਆਗੂ ਅਤੇ ਪਾਰਟੀ ਦੇ ਆਈਟੀ ਸੈਲ ਦੇ ਮੁੱਖੀ ਅਮਿਤ ਮਾਲਵੀ ਨੇ ਦੱਸਿਆ ਕਿ ਸ਼ਾਹ ਠੀਕ ਹਨ ਅਤੇ ਹਸਪਤਾਲ ਤੋਂ ਘਰ ਆ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President Amit Shah has been discharged from AIIMS