ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਪੰਜ ਸਾਲਾਂ 'ਚ ਸ਼ਾਨਦਾਰ ਸ਼ਹਿਰ ਬਣੇਗਾ ਕਾਸ਼ੀ : ਅਮਿਤ ਸ਼ਾਹ

 

ਭਾਜਪਾ ਪ੍ਰਧਾਨ ਅਮਿਤ ਸ਼ਾਹ (Amit Shah) ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਵਾਰਾਣਸੀ ਵਿੱਚ ਅਜੇ ਵਿਕਾਸ ਦੀ ਸਿਰਫ ਝਲਕ ਦਿਖਾਈ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਵਿਕਾਸ ਪੱਖੋ ਸ਼ਾਨਦਾਰ ਸ਼ਹਿਰ ਬਣ ਜਾਵੇਗਾ। 

 

 

 

 

 

 

ਵਾਰਾਣਸੀ ਤੋਂ ਮੁੜ ਸੰਸਦ ਮੈਂਬਰ ਬਣਨ ਤੋਂ ਬਾਅਦ ਕਾਸ਼ੀ ਆਏ ਮੋਦੀ ਨਾਲ ਇੱਥੇ ਪਹੁੰਚੇ ਸ਼ਾਹ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਨੇ ਕਾਸ਼ੀ ਦੇ ਵਿਕਾਸ ਲਈ ਜੋ ਡੂੰਘੀ ਯੋਜਨਾ ਬਣਾਈ ਹੈ, ਅਜੇ ਤੁਸੀਂ ਉਸ ਦੀ ਇੱਕ ਹੀ ਝਲਕ ਵੇਖੀ ਹੈ। ਮੈਨੂੰ ਭਰੋਸਾ ਹੈ ਕਿ ਮੋਦੀ ਦੇ ਦੂਜੇ ਕਾਰਜਕਾਲ ਵਿਚ ਕਾਸ਼ੀ ਵਿਕਾਸ ਦੇ ਪੱਖੋਂ ਦੁਨੀਆ ਦਾ ਸਭ ਤੋਂ ਸ਼ਾਨਦਾਰ ਸ਼ਹਿਰ ਬਣ ਜਾਵੇਗਾ।

 


ਉਨ੍ਹਾਂ ਕਿਹਾ ਕਿ ਸਾਲ 2014 ਦੀ ਕਾਸ਼ੀ ਅਤੇ ਅੱਜ ਦੇ ਬਨਾਰਸ ਵਿੱਚ ਬਹੁਤ ਵੱਡਾ ਫਰਕ ਆਇਆ ਹੈ। ਕੋਈ ਹੋਰ ਖੇਤਰ ਹੁੰਦਾ ਤਾਂ ਕੰਮ ਸੌਖਾ ਹੋਣਾ ਸੀ ਪਰ ਕਾਸ਼ੀ ਸੰਸਾਰ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ। ਇਥੋਂ ਦੀ ਜਨਤਾ, ਇੱਥੋ ਦੀਆਂ ਰਵਾਇਤਾਂ, ਰੂਹਾਨੀਅਤ ਅਤੇ ਗਿਆਨ ਦੀ ਉਚਾਈ ਨੂੰ ਸੰਭਾਲਣ, ਸਹੇਜਣ ਅਤੇ ਅੱਗੇ ਵਧਾਉਣਾ ਦੇ ਨਾਲ ਕਾਸ਼ੀ ਦਾ ਵਿਕਾਸ ਕਰਨਾ ਵੀ ਬਹੁਤ ਮਹੱਤਵਪੂਰਨ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President Amit Shah says Kashi will become wonderful city in next five years