ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਰੇ ਦੇਸ਼ 'ਚ ਲਾਗੂ ਹੋਣਾ ਚਾਹੀਦੈ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ: ਅਮਿਤ ਸ਼ਾਹ

ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਿੰਦੁਸਤਾਨ ਪੂਰਵੋਦਿਆ 2019  ਵਿੱਚ ਮੁੱਖ ਸੰਪਾਦਕ ਸ਼ਸ਼ੀਸ਼ੇਖਰ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਮਾਮਲੇ ਉੱਤੇ ਰਹੇ ਹਰ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਜਦੋਂ ਕੋਈ ਵੀ ਦੇਸ਼ ਆਪਣੇ ਇਥੇ ਕਿਸੇ ਬਾਹਰੀ ਨਾਗਰਿਕ ਨੂੰ ਦਾਖ਼ਲ ਨਹੀਂ ਹੋਣ ਦਿੰਦਾ ਤਾਂ ਭਾਰਤ ਵਿੱਚ ਬਾਹਰੀ ਲੋਕ ਕਿਵੇ ਰਹਿ ਸਕਦੇ ਹਨ।

 

ਉਨ੍ਹਾਂ ਕਿਹਾ ਕਿ ਜੋ ਲੋਕ ਐੱਨ.ਆਰ.ਸੀ. ਤੋਂ ਬਾਹਰ ਹੋਏ ਹਨ, ਉਨ੍ਹਾਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਮੌਕਾ ਦਿੱਤਾ ਜਾਵੇਗਾ। ਐਨਆਰਸੀ ਦਾ ਫ਼ੈਸਲੇ ਸਹੀ ਹੋਇਆ ਜਾਂ ਗ਼ਲਤ, ਇਸ ਨੂੰ ਟ੍ਰਿਬਿਊਨਲ ਤੈਅ ਕਰੇਗਾ। ਜਿਨ੍ਹਾਂ ਨੂੰ ਮੁਸ਼ਕਲ ਹੈ ਤਾਂ ਉਹ ਟ੍ਰਿਬਿਊਨਲ ਕੋਲ ਜਾ ਕੇ ਅਪੀਲ ਕਰ ਸਕਦੇ ਹਨ। ਜੋ ਲੋਕ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕੇ, ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਦੇਸ਼ ਤੋਂ ਬਾਹਰ ਕੀਤਾ ਜਾਵੇਗਾ।

 

ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕਾਂ ਲਈ ਇਕ ਰਜਿਸਟਰ ਹੋਣਾ ਸਮੇਂ ਦੀ ਲੋੜ ਹੈ। ਦੇਸ਼ ਦੇ ਲੋਕਾਂ ਨੂੰ ਇਸ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।  ਇਹ ਨੈਸ਼ਨਲ ਰਜਿਸਟਰ ਆਫ਼ ਆਸਮ ਨਹੀਂ ਹੈ, ਇਹ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਹੈ ਜੋ ਪੂਰੇ ਦੇਸ਼ ਵਿੱਚ ਹੋਣਾ ਚਾਹੀਦਾ ਹੈ। ਰਾਜਨੀਤਿਕ ਲੋਕ ਆਪਣੇ ਵਿਚਾਰ ਰੱਖ ਸਕਦੇ ਹਨ। 

 

ਦੇਸ਼ ਦੇ ਲੋਕ ਜਵਾਬ ਦਿੰਦੇ ਹਨ ਅਤੇ ਅਸੀਂ ਮੰਨਦੇ ਹਾਂ ਕਿ ਜਨਤਾ ਨੇ ਆਪਣਾ ਜਨਾਦੇਸ਼ ਦੇ ਕੇ ਸਾਨੂੰ ਦੱਸ ਦਿੱਤਾ ਹੈ ਉਨ੍ਹਾਂ ਨੂੰ ਕੀ ਚਾਹੀਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣਾਵੀ ਘੋਸ਼ਣਾ ਪੱਤਰਾਂ ਵਿੱਚ ਐਨ.ਆਰ.ਸੀ. ਲਾਗੂ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰ ਰਹੇ ਹਾਂ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: BJP president and home minister amit shah speaks on nrc at hindustan purvodaya sammelan 2019