ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਗੁੱਜਰ-ਸੰਜੇ ਸਿੰਘ ਦੀ ਫੋਟੋ ਨਾਲ ਕੇਜਰੀਵਾਲ ਦਾ ਚਿਹਰਾ ਬੇਨਕਾਬ: ਜੇਪੀ ਨੱਡਾ

ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੰਗਲਵਾਰ ਨੂੰ ਸ਼ਾਹੀਨ ਬਾਗ ' ਗੋਲੀ ਚਲਾਉਣ ਵਾਲੇ ਦੀ ਪਛਾਣ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਵਜੋਂ ਸ਼ਨਾਖਤ ਹੋਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰਤੇ ਨਿਸ਼ਾਨਾ ਲਾਇਆ। ਨੱਡਾ ਨੇ ਕਿਹਾ ਕਿ ਇਸ ਨਾਲ 'ਆਪ' ਤੇ ਕੇਜਰੀਵਾਲ ਦਾ ਗੰਦਾ ਚਿਹਰਾ ਬੇਨਕਾਬ ਹੋ ਗਿਆ ਹੈ, ਜੋ ਦੇਸ਼ ਦੀ ਸੁਰੱਖਿਆ ਨਾਲ ਖੇਡ ਰਹੇ ਹਨ

 

ਜੇਪੀ ਨੱਡਾ ਨੇ ਟਵੀਟ ਕੀਤਾ ਕਿ ਦੇਸ਼ ਅਤੇ ਦਿੱਲੀ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਗੰਦਾ ਚਿਹਰਾ ਵੇਖ ਲਿਆ

 

ਨੱਡਾ ਨੇ ਟਵਿੱਟਰ 'ਤੇ ਲਿਖਿਆ,' ਕੇਜਰੀਵਾਲ ਤੇ ਉਨ੍ਹਾਂ ਦੇ ਲੋਕਾਂ ਨੇ ਰਾਜਨੀਤਿਕ ਲਾਲਸਾ ਲਈ ਦੇਸ਼ ਦੀ ਸੁਰੱਖਿਆ ਵੀ ਵੇਚ ਦਿੱਤੀਪਹਿਲਾਂ ਕੇਜਰੀਵਾਲ ਫੌਜ ਦਾ ਅਪਮਾਨ ਕਰਦੇ ਸਨ ਤੇ ਅੱਤਵਾਦੀਆਂ ਦੀ ਵਕਾਲਤ ਕਰਦੇ ਸਨ ਪਰ ਅੱਜ ਉਨ੍ਹਾਂ ਦੀਆਂ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨਾਲ ਸਬੰਧ ਸਾਹਮਣੇ ਆ ਗਏ

 

ਨੱਡਾ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਇਹ ਦੇਸ਼ ਕਿਸੇ ਵੀ ਚੋਣ ਨਾਲੋਂ ਵੱਡਾ ਹੈ, ਕੋਈ ਵੀ ਸਰਕਾਰ ਤੇ ਇਹ ਰਾਸ਼ਟਰ ਉਨ੍ਹਾਂ ਦੀ ਸੁਰੱਖਿਆ ਨਾਲ ਖੇਡਣ ਵਾਲਿਆਂ ਨੂੰ ਮੁਆਫ ਨਹੀਂ ਕਰੇਗਾਕੇਜਰੀਵਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਪਰਦਾਫਾਸ਼ ਹੋ ਗਿਆ ਹੈਦਿੱਲੀ ਦੇ ਲੋਕ ਇਸ ਦਾ ਉੱਤਰ ਦੇਣਗੇ

 

ਨੱਡਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੇਸ਼ ਭਰ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਦੀਆਂ ਕੱਟੜਪੰਥੀ ਅੱਤਵਾਦੀ ਸੰਗਠਨ ਪੀਐਫਆਈ ਨਾਲ ਫੋਟੋਆਂ ਵੇਖੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President JP Nadda Slams Arvind Kejriwal on photos of kapil gujjar with AAP Leader Sanjjay Singh