ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਪ੍ਰਧਾਨ ਨੱਡਾ ਨੇ ਪਿੰਡ ਬਾਦਲ ’ਚ ਕੀਤੀ ਵੱਡੇ ਬਾਦਲ ਨਾਲ ਮੁਲਾਕਾਤ

BJP ਪ੍ਰਧਾਨ ਨੱਡਾ ਨੇ ਪਿੰਡ ਬਾਦਲ ’ਚ ਕੀਤੀ ਵੱਡੇ ਬਾਦਲ ਨਾਲ ਮੁਲਾਕਾਤ

ਤਸਵੀਰਾਂ: ਸੰਜੀਵ ਕੁਮਾਰ

 

 

ਭਾਰਤੀ ਜਨਤਾ ਪਾਰਟੀ ਦੇ ਕੁੱਲ ਹਿੰਦ ਪ੍ਰਧਾਨ ਸ੍ਰੀ ਜੇ.ਪੀ. ਨੱਡਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਉਹ ਪਹਿਲਾਂ ਹੈਲੀਕਾਪਟਰ ਰਾਹੀਂ ਬਠਿੰਡਾ ਪੁੱਜੇ ਤੇ ਫਿਰ ਸੜਕ ਰਸਤੇ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਪੈਂਦੇ ਬਾਦਲਾਂ ਦੇ ਜੱਦੀ ਪਿੰਡ ਬਾਦਲ ਗਏ।

 

 

ਬਾਦਲ ਪਿੰਡ ਪੁੱਜਣ ’ਤੇ ਭਾਜਪਾ ਦੇ ਆਗੂਆਂ ਤੇ ਹੋਰ ਕਾਰਕੁੰਨਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ।

BJP ਪ੍ਰਧਾਨ ਨੱਡਾ ਨੇ ਪਿੰਡ ਬਾਦਲ ’ਚ ਕੀਤੀ ਵੱਡੇ ਬਾਦਲ ਨਾਲ ਮੁਲਾਕਾਤ

 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਨੱਡਾ ਨੇ ਕਿਹਾ ਕਿ ਉਨ੍ਹਾਂ ਦੇ ਬਾਦਲ ਪਰਿਵਾਰ ਨਾਲ ਬਹੁਤ ਪੁਰਾਣੇ ਤੇ ਪੀਡੇ ਸਬੰਧ ਹਨ। ਸਾਡੀ ਆਪਸ 'ਚ ਨਾ ਸਿਰਫ਼ ਸਿਆਸੀ ਸਾਂਝ ਹੈ, ਸਗੋਂ ਪਰਿਵਾਰਕ ਸਾਂਝ ਵੀ ਹੈ।

 

 

ਦਰਅਸਲ, ਸ੍ਰੀ ਨੱਡਾ ਦੇ ਪੁੱਤਰ ਗਿਰੀਸ਼ ਦਾ ਆਉਂਦੀ 24 ਫ਼ਰਵਰੀ ਨੂੰ ਵਿਆਹ ਹੈ। ਉਸੇ ਵਿਆਹ ਦਾ ਸੱਦਾ–ਪੱਤਰ (ਕਾਰਡ) ਦੇਣ ਲਈ ਸ੍ਰੀ ਨੱਡਾ ਅੱਜ ਸੀਨੀਅਰ ਬਾਦਲ ਨੂੰ ਮਿਲੇ।

 

 

ਗਿਰੀਸ਼ ਦਾ ਵਿਆਹ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਇੱਕ ਲੜਕੀ ਨਾਲ ਹੋਣ ਜਾ ਰਿਹਾ ਹੈ। ਮੁੱਖ ਵਿਆਹ ਸਮਾਰੋਹ ਪੁਸ਼ਕਰ ’ਚ ਹੋਵੇਗਾ। ਉਸ ਵੇਲੇ ਉੱਥੇ ਸ੍ਰੀ ਨੱਡਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖੋ–ਵੱਖਰੀਆਂ ਪਾਰਟੀਆਂ ਦੇ ਆਗੂ ਵੀ ਮੌਜੂਦ ਰਹਿਣਗੇ।

 

 

ਗਿਰੀਸ਼ ਨੇ ਐੱਮਬੀਏ ਕੀਤੀ ਹੋਈ ਹੈ ਤੇ ਉਹ ਪ੍ਰਾਈਵੇਟ ਸੈਕਟਰ ’ਚ ਸਰਗਰਮ ਹੈ।

 

 

ਵਿਆਹ ਸਮਾਰੋਹ ਲਈ ਪੁਸ਼ਕਰ ਲਾਗਲੇ ਹੋਕਰਾ ਪਿੰਡ ’ਚ ਸਥਿਤ ਹੋਟਲ ਪ੍ਰਤਾਪ ਪੈਲੇਸ ਬੁੱਕ ਕੀਤਾ ਗਿਆ ਹੈ। ਇਹ ਹੋਟਲ 23 ਤੋਂ 25 ਫ਼ਰਵਰੀ ਤੱਕ ਲਈ ਬੁੱਕ ਕਰਵਾਇਆ ਗਿਆ ਹੈ।

 

 

ਸੂਤਰਾਂ ਮੁਤਾਬਕ ਵਿਆਹ ਸਮਾਰੋਹ ਤੋਂ ਬਾਅਦ ਦੋ ਰਿਸੈਪਸ਼ਨਾਂ ਹੋਣਗੀਆਂ। ਪਹਿਲੀ ਰਿਸੈਪਸ਼ਨ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ’ਚ 28 ਜਾਂ 29 ਫ਼ਰਵਰੀ ਨੂੰ ਹੋਵੇਗੀ ਤੇ ਦੂਜੀ ਰਿਸੈਪਸ਼ਨ ਦਿੱਲੀ ’ਚ 5 ਮਾਰਚ ਨੂੰ ਹੋਵੇਗੀ। ਦਿੱਲੀ ਦੀ ਰਿਸੈਪਸ਼ਨ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼ਾਮਲ ਹੋ ਸਕਦੇ ਹਨ।

 

 

ਬਿਲਾਸਪੁਰ ਸ੍ਰੀ ਜਗਤ ਪ੍ਰਕਾਸ਼ ਨੱਡਾ ਦਾ ਜੱਦੀ ਇਲਾਕਾ ਹੈ ਤੇ ਉਹ ਸ਼ੁਰੂ ’ਚ ਇਸੇ ਹਲਕੇ ਤੋਂ ਚੋਣ ਲੜਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President Nadda visits Senior Badal at village Badal