ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਮਹਿਲਾ ਮੋਰਚਾ ਦੀ ਪ੍ਰਧਾਨ ਨੇ ਪੁੱਛਿਆ, #Metoo ਲਈ ਔਰਤਾਂ Too late ਕਿਉਂ?

ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵਿਜਯਾ ਰਾਹਟਕਰ ਨੇ ਕਿਹਾ ਹੈ ਕਿ ਹੈਸ਼ਟੈਗ ਮੀ ਟੂ ਨੂੰ ਲੈ ਕੇ ਜਿਨ੍ਹਾਂ ਨੂੰ ਤਕਲੀਫ ਹੈ, ਉਨ੍ਹਾਂ ਨੂੰ ਇਹ ਕਦਮ ਬਹੁਤ ਪਹਿਲਾਂ ਚੁੱਕ ਲੈਣਾ ਚਾਹੀਦਾ ਸੀ। ਜਿਹੜੀਆਂ ਔਰਤਾਂ ਹੈਸ਼ਟੈਗ ਮੀ ਟੂ ਤਹਿਤ ਆਪਣੇ ਦਰਦ ਨੂੰ ਸਾਹਮਣੇ ਲਿਆ ਰਹੀਆਂ ਹਨ, ਉਨ੍ਹਾਂ ਨਾਲ ਗਲਤ ਹੋਇਆ। ਪਰ ਮੇਰੀ ਗੱਲ ਦਾ ਕੋਈ ਗਲਤ ਮਤਲਬ ਨਾ ਲਿਓ। ਇਹ ਉਹ ਵਰਗ ਹੈ ਜੋ ਸਿੱਖਿਅਤ ਅਤੇ ਚੰਗੇ ਸਮਾਜ ਨਾਲ ਜੁੜਿਆ ਹੋਇਆ ਹੈ। ਜੇਕਰ ਤੁਸੀਂ ਹੁਣ ਆਪਣੀ ਗੱਲ ਰੱਖ ਸਕਦੇ ਹੋ ਤਾਂ ਇੰਨੀ ਲੇਟ ਕਿਉਂ। ਜੇਕਰ ਪਹਿਲਾਂ ਇਹ ਕਦਮ ਚੁੱਕਦੇ ਤਾਂ ਸ਼ਾਇਦ ਹੋਰਨਾਂ ਲਈ ਚੰਗਾ ਹੁੰਦਾ।

 

ਗਵਾਲੀਅਰ ਤੋਂ ਨਵੀਂ ਦਿੱਲੀ ਲਈ ਜਾ ਰਹੀ ਮਹਿਲਾ ਸਸ਼ਕਤੀਕਰਣ ਯਾਤਰਾ ਦੀ ਪ੍ਰਬੰਧਕ ਅਤੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਵਿਜਯਾ ਰਾਹਟਕਰ ਆਗਰਾ ਚ ਯਾਤਰਾ ਨਾਲ ਪੁੱਜੀ। ਇਸ ਮੌਕੇ ਉਨ੍ਹਾਂ ਨੇ ਹਿੰਦੋਸਤਾਨ ਟਾਈਮਜ਼ ਨਾਲ ਖਾਸ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਔਰਤ, ਪੁਰਸ਼ ਦੋਨਾਂ ਹੀ ਇੱਕ ਦੂਜੇ ਦੇ ਪੂਰਕ ਹਨ। ਦੁ਼ਸ਼ਮਣ ਵੀ ਕਹਿ ਸਕਦੇ ਹਨ। ਪਰ ਇੱਕ ਦੂਜੇ ਦੇ ਨਾਲ ਤੁਰੇ ਬਿਨਾਂ ਸਮਾਜ ਨਹੀਂ ਚੱਲ ਸਕਦਾ।

 

ਰਾਹਟਕਰ ਨੇ ਕਿਹਾ ਕਿ ਸਿਸਟਮ ਪਹਿਲਾਂ ਵੀ ਸੀ। ਹੁਣ ਵੀ ਹੈ। ਜੇਕਰ ਤੁਹਾਨੂੰ ਪ੍ਰੇਸ਼ਾਨੀ ਸਾਲਾਂ ਪਹਿਲਾਂ ਹੋਈ ਤਾਂ ਦਵਾਈ ਹੁਣ ਕਿਉਂ ਲੈ ਰਹੇ ਹੋ। ਕਿਸੇ ਨਾਲ ਕੁੱਝ ਗਲਤ ਹੁੰਦਾ ਹੈ ਤਾਂ ਜ਼ਾਹਿਰ ਹੈ ਕਿ ਉਸਦੇ ਮਨ ਚ ਦਰਦ ਰਹਿੰਦਾ ਹੈ। ਅਜਿਹੇ ਚ ਆਪਣੇ ਵਿਚਾਰ ਰੱਖਣ ਲਈ ਹਰੇਕ ਆਦਮੀ ਅਤੇ ਔਰਤ ਆਜ਼ਾਦ ਹੈ।

 

ਉਨ੍ਹਾਂ ਕਿਹਾ ਕਿ ਗੱਲ ਜੇਕਰ ਮਜ਼ਬੂਤੀਕਰਨ ਦੀ ਹੋਵੇ ਤਾਂ ਇਸ ਵਿਚ ਸਿਰਫ ਸਿਆਸੀ ਔਰਤਾਂ ਸ਼ਾਮਲ ਨਹੀਂ ਹਨ। ਹਰੇਕ ਔਰਤ ਨੂੰ ਮਜ਼ਬੂਤ ਹੋਣ ਦੀ ਲੋੜ ਹੈ। ਭਾਵੇਂ ਉਹ ਕਿਸੇ ਵੀ ਵਰਗ ਦੀ ਔਰਤ ਹੋਵੇ। ਯਾਤਰਾ ਦੌਰਾਨ ਮੈਂ ਦੇਖਿਆ ਕਿ ਅੱਜ ਵੀ ਔਰਤਾਂ ਹਨ ਜਿਨ੍ਹਾਂ ਨੂੰ ਸਿੱਖਿਆ ਦਾ ਹਥਿਆਰ ਅਤੇ ਕਾਨੂੰਨੀ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੈ ਜਦਕਿ ਇਹੀ ਸਾਡੇ ਸਭ ਤੋਂ ਵੱਡੇ ਹਥਿਆਰ ਹਨ। ਤਾਂ ਮਕਸਦ ਸਿਰਫ ਐਨਾ ਹੈ ਕਿ ਸਾਡੀ ਦੇਸ਼ ਦੀ ਹਰੇਕ ਮਜ਼ਬੂਤ ਬਣੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President of Womens Front asked: Why do women late for Metoo