ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ : ਭਾਜਪਾ

ਕਾਂਗਰਸ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ : ਭਾਜਪਾ

1984 `ਚ ਭੜਕੇ ਸਿੱਖ ਵਿਰੋਧੀ ਦੰਗੇ ਮਾਮਲੇ `ਚ ਮਹਿਲਾਪੁਰ ਇਲਾਕੇ `ਚ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਠਹਿਰਾਏ ਗਏ ਦੋ ਦੋਸ਼ੀਆਂ `ਚੋਂ ਇਕ ਨੂੰ ਫਾਂਸੀ ਅਤੇ ਦੂਜੇ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ। ਇਸ `ਤੇ ਭਾਜਪਾ ਦੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 2015 `ਚ ਜੋ ਐਸਆਈਟੀ ਗਠਿਤ ਕੀਤੀ ਗਈ ਸੀ ਉਸ ਨੇ ਮਾਮਲੇ ਦੀ ਜਾਂਚ ਇਮਾਨਦਾਰੀ ਨਾਲ ਕੀਤੀ ਹੈ ਜਿਸ ਕਾਰਨ ਦੋਸ਼ੀਆਂ ਨੂੰ ਸਜਾ ਹੋ ਸਕੀ।


ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ 1984 ਦੇ ਕਤਲੇਆਮ ਦੇ ਮਾਮਲੇ `ਚ ਮੰਗਲਵਾਰ ਨੂੰ ਦਿੱਲੀ ਦੀ ਅਦਾਲਤ ਨੇ ਦੋ ਦੋਸ਼ੀਆਂ `ਚੋਂ ਇਕ ਨੂੰ ਫਾਂਸੀ ਅਤੇ ਇਕ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ, ਇਸ ਫੈਸਲੇ `ਚ ਸਾਨੂੰ ਸੰਤੁਸ਼ਟੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 35 ਸਾਲ `ਚ ਕਾਂਗਰਸ ਪਾਰਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਪੂਰੀ ਕੋਸਿ਼ਸ਼ ਕੀਤੀ ਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਖਿਲਾਫ ਕੋਈ ਪ੍ਰਮਾਣਿਕ ਕਾਰਵਾਈ ਨਾ ਹੋਵੇ।


ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਨੇ ਸਿੱਖ ਕਤਲੇਆਮ ਮਾਮਲੇ ਦੀ ਜਾਂਚ ਲਈ 1985 `ਚ ਰੰਗਨਾਥ ਕਮਿਸ਼ਨ ਬਣਾਇਆ ਅਤੇ ਉਨ੍ਹਾਂ ਆਪਣੀ ਜਾਂਚ `ਚ ਕਿਹਾ ਕਿ ਇਹ ਸੰਗਠਿਤ ਅਪਰਾਧ ਨਹੀਂ ਸੀ। ਉਨ੍ਹਾਂ ਆਪਣੀ ਰਿਪੋਰਟ `ਚ ਕਿਹਾ ਕਿ ਕੁਝ ਅਫਸਰ ਭੀੜ ਨੂੰ ਕੰਟਰੋਲ ਨਹੀਂ ਕਰ ਸਕੇ ਜਿਸਦੇ ਚਲਦੇ ਇਹ ਹੋਇਆ। ਬਾਅਦ `ਚ ਕਾਂਗਰਸ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਕੇ ਸਨਮਾਨ ਦਿੱਤਾ।


ਜਿ਼ਕਰਯੋਗ ਹੈ ਕਿ 1 ਨਵੰਬਰ 1984 ਨੂੰ ਮਹਿਲਾਪੁਰ ਇਲਾਕੇ `ਚ ਦੋ ਸਿੱਖ ਨੌਜਵਾਨਾਂ ਦੀ ਹੱਤਿਆ ਦੇ ਦੋਸ਼ `ਚ ਪਟਿਆਲਾ ਹਾਊਸ ਅਦਾਲਤ ਨੇ ਦੋ ਸਥਾਨਕ ਲੋਕਾਂ ਨਰੇਸ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਦੋਸ਼ੀਆਂ `ਤੇ ਘਟਨਾ ਵਾਲੇ ਦਿਨ ਪੀੜਤ ਪਰਿਵਾਰ ਦੀ ਦੁਕਾਨ `ਚ ਲੁੱਟ ਕਰਨ, ਦੰਗਾ ਫੈਲਾਉਣ, ਦੋ ਸਿੱਖ ਨੌਜਵਾਨਾਂ ਨੂੰ ਜਿਉਂਦਾ ਸਾੜਕੇ ਮਾਰਨ, ਮ੍ਰਿਤਕਾਂ ਦੇ ਭਾਈ `ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਸਾਬਤ ਹੋਇਆ ਸੀ। ਅਦਾਲਤ ਨੇ ਆਪਣੇ ਫੈਸਲੇ `ਚ ਮੰਨਿਆ ਸੀ ਕਿ ਬੇਸ਼ੱਕ ਇਸ ਮਾਮਲੇ `ਚ ਫੈਸਲਾ ਆਉਣ `ਚ 34 ਸਾਲ ਲਗੇ, ਪ੍ਰੰਤੂ ਪੀੜਤਾਂ ਨੂੰ ਆਖਿਰ ਇਨਸਾਫ ਮਿਲਿਆ ਹੈ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Ravi Shankar prasad attack on BJP in Death Sentence on Sikh Riots case