ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਠੁਕਰਾਈ ਸ਼ਿਵ ਸੈਨਾ ਦੀ ਤਜਵੀਜ਼, ਕੀ ਹੁਣ ਫਸਣਗੇ ਸਿੰਙ?

ਭਾਜਪਾ ਨੇ ਠੁਕਰਾਈ ਸ਼ਿਵ ਸੈਨਾ ਦੀ ਤਜਵੀਜ਼, ਕੀ ਹੁਣ ਫਸਣਗੇ ਸਿੰਙ?

ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਦੀ ਕਵਾਇਦ ਦੀਵਾਲ਼ੀ ਤੋਂ ਬਾਅਦ ਸ਼ੁਰੂ ਹੋਵੇਗੀ। ਇਸ ਦੌਰਾਨ ਭਾਜਪਾ ਲੀਡਰਸ਼ਿਪ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਮੁੱਖ ਮੰਤਰੀ ਦਾ ਅਹੁਦਾ ਉਸ ਕੋਲ ਹੀ ਰਹੇਗਾ ਤੇ ਉਸ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਸ਼ਿਵ ਸੈਨਾ ਪਹਿਲਾਂ ਇਹ ਆਖ ਚੁੱਕੀ ਹੈ ਕਿ ਢਾਈ ਸਾਲਾਂ ਤੋਂ ਬਾਅਦ ਬਾਕੀ ਰਹਿੰਦੇ ਢਾਈ ਸਾਲਾਂ ਲਈ ਮੁੱਖ ਮੰਤਰੀ ਉਸ ਦਾ ਹੋਵੇਗਾ ਪਰ ਹੁਣ ਭਾਜਪਾ ਨੇ ਇਸ ਤਜਵੀਜ਼ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਇੰਝ ਮਹਾਰਾਸ਼ਟਰ ’ਚ ਹੁਣ ਭਾਜਪਾ ਤੇ ਸ਼ਿਵ ਸੈਨਾ ਦੇ ਸਿੰਙ ਫਸਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਭਾਜਪਾ ਸਰਕਾਰ ਵਿੱਚ ਸ਼ਿਵ ਸੈਨਾ ਨੂੰ ਲਗਭਗ 40 ਫ਼ੀ ਸਦੀ ਮੰਤਰੀ ਅਹੁਦੇ ਦਿੱਤੇ ਜਾ ਸਕਦੇ ਹਨ। ਪਿਛਲੀ ਵਾਰ ਦੇ ਮੁਕਾਬਲੇ ਸ਼ਿਵ ਸੈਨਾ ਨੂੰ ਕੁਝ ਅਹਿਮ ਮੰਤਰਾਲੇ ਵੀ ਦਿੱਤੇ ਜਾ ਸਕਦੇ ਹਨ। ਉੱਪ–ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਫ਼ੈਸਲਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵਿਚਾਲੇ ਦੀਵਾਲੀ ਤੋਂ ਬਾਅਦ ਹੋਣ ਵਾਲੀ ਗੱਲਬਾਤ ਤੋਂ ਬਾਅਦ ਹੋਵੇਗਾ।

 

 

ਮਹਾਰਾਸ਼ਟਰ ’ਚ ਚੋਣ ਨਤੀਜਿਆਂ ਭਾਜਪਾ ਤੇ ਸ਼ਿਵ ਸੈਨਾ ਗੱਠਜੋੜ ਸਪੱਸ਼ਟ ਬਹੁਮੱਤ ਹਾਸਲ ਕਰਨ ਵਿੱਚ ਤਾਂ ਸਫ਼ਲ ਰਿਹਾ ਹੈ ਪਰ ਵਿਧਾਨ ਸਭਾ ਦੇ ਅੰਕ–ਗਣਿਤ ਨੂੰ ਵੇਖਦਿਆਂ ਦੋਵੇਂ ਪਾਰਟੀਆਂ ਵਿਚਾਲੇ ਅੰਦਰੂਨੀ ਟਕਰਾਅ ਵਧ ਗਿਆ ਹੈ। ਵਿਧਾਨ ਸਭਾ ’ਚ ਭਾਰਤੀ ਜਨਤਾ ਪਾਰਟੀ ਦੀ ਘਟੀ ਤਾਕਤ ਨੂੰ ਵੇਖਦਿਆਂ ਸ਼ਿਵ ਸੈਨਾ ਦਬਾਅ ਬਣਾ ਰਹੀ ਹੈ ਤੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਆਪਣਾ ਦਾਅਵਾ ਠੋਕ ਰਹੀ ਹੈ।

 

 

ਠਾਕਰੇ ਪਰਿਵਾਰ ਨੇ ਪਹਿਲੀ ਵਾਰ ਚੋਣ ਲੜੀ ਤੇ ਆਦਿੱਤਿਆ ਠਾਕਰੇ ਵਿਧਾਇਕ ਬਣੇ ਹਨ; ਅਜਿਹੀ ਹਾਲਤ ਵਿੱਚ ਸ਼ਿਵ ਸੈਨਾ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰ ਰਹੀ ਹੈ। ਦੋਵੇਂ ਪਾਰਟੀਆਂ ’ਚ ਚੋਣਾਂ ਤੋਂ ਪਹਿਲਾਂ 50–50 ਫ਼ੀ ਸਦੀ ਦੇ ਸਮਝੌਤੇ ਦੀ ਯਾਦ ਭਾਜਪਾ ਨੂੰ ਦਿਵਾ ਰਹੀ ਹੈ।

 

 

ਸ਼ਿਵ ਸੈਨਾ ਦਾ ਇਹ ਕਹਿਣਾ ਹੈ ਕਿ ਸ੍ਰੀ ਅਮਿਤ ਸ਼ਾਹ ਨੇ ਚੋਣਾਂ ਤੋਂ ਪਹਿਲਾਂ ਉਸ ਨੂੰ ਇਹ ਮੂੰਹ–ਜ਼ੁਬਾਨੀ 50–50 ਦਾ ਭਰੋਸਾ ਦਿਵਾਇਆ ਸੀ; ਸ਼ਿਵ ਸੈਨਾ ਦਾ ਇਹੋ ਦਾਅਵਾ ਹੈ ਕਿ 50–50 ਦੀ ਸ਼ਰਤ ਅਨੁਸਾਰ ਢਾਈ ਸਾਲਾਂ ਬਾਅਦ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਣਾ ਚਾਹੀਦਾ ਹੈ।

 

 

ਸ਼ਿਵ ਸੈਨਾ ਦਾ ਇਹ ਦਬਾਅ ਉੱਪ–ਮੁੱਖ ਮੰਤਰੀ ਦਾ ਅਹੁਦਾ ਤੇ ਜ਼ਿਆਦਾ ਮੰਤਰਾਲੇ ਲੈਣ ਲਈ ਹੀ ਮੰਨਿਆ ਜਾ ਰਿਹਾ ਹੈ। ਹਰਿਆਣਾ ’ਚ ਨਵੇਂ ਸਹਿਯੋਗ JJP ਦੇ ਦੁਸ਼ਯੰਤ ਚੌਟਾਲਾ ਨੂੰ ਉੱਪ–ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਬਾਅਦ ਸ਼ਿਵ ਸੈਨਾ ਦਾ ਅਜਿਹਾ ਦਾਅਵਾ ਹੋਰ ਮਜ਼ਬੂਤ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP rejects Shiv Sena s proposal Would horns be entangled