ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ‘ਚੋਣ ਮਨੋਰਥ ਪੱਤਰ’

ਦਿੱਲੀ ਦੇ ਲੋਕ 3 ਸਾਲਾਂ ਅੰਦਰ 12 ਘੰਟਿਆਂ 'ਚ ਪਹੁੰਚ ਜਾਣਗੇ ਮੁੰਬਈ: ਨਿਤਿਨ ਗਡਕਰੀ
 


ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ‘ਚੋਣ ਮਨੋਰਥ ਪੱਤਰ’ (ਮੈਨੀਫੈਸਟੋ) ਜਾਰੀ ਕੀਤਾ। 

 

 

ਇਸ ਮੌਕੇ ਗਡਕਰੀ ਨੇ ਕਿਹਾ ਕਿ ਦਿੱਲੀ ਦੇਸ਼ ਦਾ ਦਿਲ ਹੈ ਅਤੇ ਇਹ ਇਕ ਅਜਿਹਾ ਸ਼ਹਿਰ ਹੈ ਜੋ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਪੁਰਾਣੇ ਇਤਿਹਾਸ ਤੋਂ ਲੈ ਕੇ ਪੂਰੇ ਦੇਸ਼ ਦਾ ਇਤਿਹਾਸ ਦਿੱਲੀ ਨਾਲ ਜੁੜਿਆ ਹੈ ਅਤੇ ਭਾਜਪਾ ਦਾ ਇਤਿਹਾਸ ਵੀ ਖੁਦ ਦਿੱਲੀ ਨਾਲ ਜੁੜਿਆ ਹੋਇਆ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਤੱਕ ਜਦੋਂ ਜਦੋਂ ਭਾਜਪਾ ਨੇ ਨੇਤਾਵਾਂ ਨੂੰ ਮੌਕਾ ਮਿਲਿਆ ਹੈ ਜਦੋਂ ਅਟਲ ਜੀ ਦੀ ਸਰਕਾਰ ਸੀ ਜਾਂ ਅੱਜ ਮੋਦੀ ਜੀ ਦੀ ਸਰਕਾਰ ਹੈ, ਅਸੀਂ ਹਰ ਵਾਰ ਦਿੱਲੀ ਦੀ ਤਕਦੀਰ, ਦਿੱਲੀ ਦੇ ਭਵਿੱਖ ਨੂੰ ਬਦਲਣ ਦਾ ਕੰਮ ਕੀਤਾ ਹੈ। 

 

ਗਡਕਰੀ ਨੇ ਕਿਹਾ, ਤਿੰਨ ਸਾਲ ਦੇ ਅੰਦਰ-ਅੰਦਰ ਦਿੱਲੀ ਦੀ ਜਨਤਾ 12 ਘੰਟਿਆਂ ਵਿੱਚ ਕਾਰ ਲੈ ਕੈ ਮੁੰਬਈ ਪਹੁੰਚ ਜਾਵੇਗੀ। ਇੱਥੋਂ ਦੀ ਨੇੜਲੇ ਜ਼ਮੀਨ ਬਹੁਤ ਸਸਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP released manifesto for Delhi Assembly Election 2020