ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣਾਂ ਲਈ BJP ਨੇ ਐਲਾਨੀ 57 ਉਮੀਦਵਾਰਾਂ ਦੀ ਪਹਿਲੀ ਸੂਚੀ

ਭਾਜਪਾ ਨੇ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ 57 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ। ਇਸ ਸੂਚੀ ਵਿੱਚ ਭਾਜਪਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।

 

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਤਿਵਾੜੀ ਨੇ ਕਿਹਾ ਕਿ ਪਾਰਟੀ ਦੇ 57 ਉਮੀਦਵਾਰਾਂ ਵਿਚੋਂ 11 ਅਨੁਸੂਚਿਤ ਜਾਤੀ ਭਾਈਚਾਰੇ ਦੇ ਹਨ ਅਤੇ 4 ਔਰਤਾਂ ਹਨ।

 

ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਵਿਜੇਂਦਰ ਗੁਪਤਾ ਨੂੰ ਰੋਹਿਨੀ ਸੀਟ ਤੋਂ ਭਾਜਪਾ ਨੇ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹ ਇਸ ਸੀਟ ਤੋਂ ਵਿਧਾਇਕ ਹਨ। ਭਾਜਪਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਸੀਟ ਤੋਂ ਨਾਮਜ਼ਦ ਕੀਤਾ ਹੈ।

 

ਸਾਬਕਾ ਮੇਅਰ ਰਵਿੰਦਰ ਗੁਪਤਾ ਅਤੇ ਯੋਗੇਂਦਰ ਚੰਦੋਲੀਆ ਦਾ ਵੀ ਇਸ ਸੂਚੀ ਵਿੱਚ ਨਾਮ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ 8 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ।

 

ਕਿਸ ਵਿਧਾਨ ਸਭਾ ਸੀਟ ਤੋਂ ਭਾਜਪਾ ਨੇ ਉਮੀਦਵਾਰ ਬਣਾਇਆ ਹੈ

 

1- ਨਰੇਲਾ ਸੀਟ - ਨਿਲਦਮਨ ਖੱਤਰੀ

3- ਤਿਮਾਰਪੁਰ ਸੀਟ- ਸੁਰੇਂਦਰ ਸਿੰਘ ਬਿੱਟੂ

4- ਆਦਰਸ਼ ਨਗਰ ਸੀਟ - ਰਾਕੁਮਾਰ ਭਾਟੀਆ

5- ਬਾਦਲੀ ਸੀਟ - ਵਿਜੇ ਭਗਤ

6- ਰਿਠਾਲਾ ਸੀਟ - ਮਨੀਸ਼ ਚੌਧਰੀ

7- ਬਵਾਨਾ ਸੀਟ - ਰਵਿੰਦਰ ਕੁਮਾਰ ਇੰਦਰਾਜ

8- ਮੁੰਡਕਾ ਸੀਟ - ਮਾਸਟਰ ਆਜ਼ਾਦ ਸਿੰਘ

9- ਕਿਰਾਰੀ ਸੀਟ - ਅਨਿਲ ਝਾ

10- ਸੁਲਤਾਨਪੁਰ ਸੀਟ ਮਾਜਰਾ- ਰਾਮਚੰਦਰ ਚਾਵਰੀਆ

12- ਮੰਗੋਲ ਪੁਰੀ ਸੀਟ - ਕਰਮ ਸਿੰਘ ਕਰਮਾ

13- ਰੋਹਿਨੀ ਸੀਟ- ਵਿਜੇਂਦਰ ਗੁਪਤਾ

14- ਸ਼ਾਲੀਮਾਰ ਬਾਗ ਸੀਟ - ਰੇਖਾ ਗੁਪਤਾ

15- ਸ਼ਕੂਰ ਬਸਤੀ – ਡਾ. ਐਸਸੀ ਵੱਟ

16- ਤ੍ਰਿਨਗਰ ਸੀਟ - ਤਿਲਕ ਰਾਮ ਗੁਪਤਾ

17- ਵਜ਼ੀਰਪੁਰ ਸੀਟ- ਡਾ. ਮਹਿੰਦਰ ਨਾਗਪਾਲ

18- ਮਾਡਲ ਟਾਊਨ ਸੀਟ- ਕਪਿਲ ਮਿਸ਼ਰਾ

19- ਸਦਰ ਬਾਜ਼ਾਰ ਸੀਟ- ਜੈ ਪ੍ਰਕਾਸ਼

20- ਚਾਂਦਨੀ ਚੌਕ ਸੀਟ- ਸੁਮਨ ਕੁਮਾਰ ਗੁਪਤਾ

21 ਮਟਿਆ ਮਹਿਲ ਸੀਟ - ਰਵਿੰਦਰ ਗੁਪਤਾ

22- ਬੱਲੀਮਾਰਾਨ ਸੀਟ- ਲਤਾ ਸੋਢੀ

23- ਕਰੋਲ ਬਾਗ ਸੀਟ- ਯੋਗੇਂਦਰ ਚੰਦੋਲੀਆ

24- ਪਟੇਲ ਨਗਰ ਸੀਟ- ਪਰਵੇਸ਼ ਰਤਨ

25- ਮੋਤੀ ਨਗਰ ਸੀਟ - ਸੁਭਾਸ਼ ਸਚਦੇਵਾ

26- ਮਾਦੀਪੁਰ ਸੀਟ - ਕੈਲਾਸ਼ ਸਾਂਖਲਾ

29- ਤਿਲਕ ਨਗਰ ਸੀਟ- ਰਾਜੀਵ ਬੱਬਰ

30- ਜਨਕਪੁਰੀ ਸੀਟ- ਅਸ਼ੀਸ਼ ਸੂਦ

31- ਵਿਕਾਸਪੁਰੀ ਸੀਟ- ਸੰਜੇ ਸਿੰਘ

32- ਉੱਤਮ ਨਗਰ ਸੀਟ- ਕ੍ਰਿਸ਼ਨਾ ਗਹਿਲੋਤ

33- ਦੁਆਰਕਾ ਸੀਟ- ਪ੍ਰਦਿਯੂਮਨ ਰਾਜਪੂਤ

34- ਮਟਿਯਾਲਾ ਸੀਟ- ਰਾਜੇਸ਼ ਗਹਿਲੋਤ

35- ਨਜਫਗੜ ਸੀਟ - ਅਜੀਤ ਖਰਖਰੀ

36- ਬਿਜਵਾਸਨ ਸੀਟ- ਸਤਪ੍ਰਕਾਸ਼ ਰਾਣਾ

37- ਪਾਲਮ ਸੀਟ- ਵਿਜੇ ਪੰਡਿਤ

39- ਰਜਿੰਦਰ ਨਗਰ ਸੀਟ- ਸਰਦਾਰ ਆਰ.ਪੀ.

41- ਜੰਗਪੁਰਾ ਸੀਟ- ਸਰਦਾਰ ਇਮਰਤ ਸਿੰਘ ਬਸ਼ਖੀ

43- ਮਾਲਵੀਆ ਨਗਰ ਸੀਟ- ਸ਼ੈਲੇਂਦਰ ਸਿੰਘ ਮੌਂਟੀ

44- ਆਰ ਕੇ ਪੁਰਮ ਸੀਟ - ਅਨਿਲ ਸ਼ਰਮਾ

46- ਛਤਰਪੁਰ ਸੀਟ- ਬ੍ਰਹਮ ਸਿੰਘ ਤੰਵਰ

47- ਦੇਵਲੀ ਸੀਟ- ਅਰਵਿੰਦ ਕੁਮਾਰ

48- ਅੰਬੇਦਕਰ ਨਗਰ ਸੀਟ- ਖੁਸ਼ੀ ਰਾਮ

50- ਗ੍ਰੇਟਰ ਕੈਲਾਸ਼ ਸੀਟ- ਸ਼ਿਖਾ ਰਾਏ

52- ਤੁਗਲਕਾਬਾਦ ਸੀਟ - ਵਿਕਰਮ ਬਿਧੂੜੀ

53- ਬਦਰਪੁਰ ਸੀਟ- ਰਾਮਵੀਰ ਸਿੰਘ ਬਿਧੂੜੀ

54- ਓਖਲਾ ਸੀਟ- ਬ੍ਰਹਮ ਸਿੰਘ

55- ਤ੍ਰਿਲੋਕਪੁਰ ਸੀਟ - ਕਿਰਨ ਵੈਦ

56- ਕੋਂਡਲੀ ਸੀਟ - ਰਾਜਕੁਮਾਰ ਢਿੱਲੋਂ

57- ਪਟਪੜਗੰਜ ਸੀਟ - ਰਵੀ ਨੇਗੀ

58- ਲਕਸ਼ਮੀ ਨਗਰ ਸੀਟ- ਅਭੈ ਕੁਮਾਰ ਵਰਮਾ

59- ਵਿਸ਼ਵਾਸ ਨਗਰ ਸੀਟ- ਓ ਪੀ ਸ਼ਰਮਾ

61- ਗਾਂਧੀ ਨਗਰ ਸੀਟ- ਅਨਿਲ ਵਾਜਪਾਈ

64- ਰੋਹਤਾਸ਼ ਨਗਰ ਸੀਟ- ਜਿਤੇਂਦਰ ਮਹਾਜਨ

65- ਸੀਲਮਪੁਰ ਸੀਟ- ਕੌਸ਼ਲ ਮਿਸ਼ਰਾ

66- ਘੌਂਡਾ ਸੀਟ- ਅਜੈ ਮਹਾਰਵ

67- ਬਾਬਰਪੁਰ ਸੀਟ- ਨਰੇਸ਼ ਗੌੜ

68- ਗੋਕੁਲਪੁਰ ਸੀਟ- ਰਣਜੀਤ ਕਸ਼ਯਪ

69- ਮੁਸਤਫਾਬਾਦ ਸੀਟ- ਜਗਦੀਸ਼ ਪ੍ਰਧਾਨ

70- ਕਰਾਵਲ ਨਗਰ- ਮੋਹਨ ਸਿੰਘ ਬਿਸ਼ਟ

 

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ‘ਆਪਨੇ ਮੌਜੂਦਾ 46 ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਹਨ ਜਦਕਿ 15 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ ਜਦਕਿ ਅੱਠ ਔਰਤਾਂ ਨੂੰ ਇਸ ਵਾਰ ਆਪਣਾ ਉਮੀਦਵਾਰ ਬਣਾਇਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਟਪੜਗੰਜ ਤੋਂ ਚੋਣ ਲੜਨਗੇ।

 

ਭਾਜਪਾ ਦੇ 70 ਸੀਟਾਂ ਦੇ ਨਾਮ ‘ਤੇ ਬੀਜੇਪੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਬੀਤੇ ਵੀਰਵਾਰ ਦੇਰ ਸ਼ਾਮ ਸ਼ੁਰੂ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਜੇ ਪੀ ਨੱਡਾ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।

 

ਦੱਸਣਯੋਗ ਹੈ ਕਿ ਦਿੱਲੀ ਵਿਚ ਨਾਮਜ਼ਦਗੀ ਪ੍ਰਕਿਰਿਆ 14 ਜਨਵਰੀ ਤੋਂ ਸ਼ੁਰੂ ਹੋ ਗਈ ਹੈ। 21 ਜਨਵਰੀ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ ਹੈ। ਅਜਿਹੀ ਸਥਿਤੀ ਵਿੱਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਸੂਚੀ ਸ਼ੁੱਕਰਵਾਰ ਤੱਕ ਜਾਰੀ ਕਰ ਦਿੱਤੀ ਜਾਏਗੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP releases first list of 57 candidates for Delhi elections