ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਦੂਕ ਫੜ੍ਹਕੇ ਡਾਂਸ ਕਰਨ ਵਾਲਾ ਭਾਜਪਾ ਵਿਧਾਇਕ ਪਾਰਟੀ ਵਿਚੋਂ ਕੱਢਿਆ

ਬੰਦੂਕ ਫੜ੍ਹਕੇ ਡਾਂਸ ਕਰਨ ਵਾਲਾ ਭਾਜਪਾ ਵਿਧਾਇਕ ਪਾਰਟੀ ਵਿਚੋਂ ਕੱਢਿਆ

ਉਤਰਾਖੰਡ ਦੇ ਹਰਿਦੁਆਰਾ ਜ਼ਿਲ੍ਹੇ ਦੀ ਖਾਨਪੁਰ ਵਿਧਾਨ ਸਭਾ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪ੍ਰਣਵ ਸਿੰਘ ਨੂੰ ਦੋ ਦਿਨ ਪਹਿਲਾਂ ਇਕ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਪਾਰਟੀ ਨੇ ਬਰਖਾਸਤ ਕਰ ਦਿੱਤਾ ਹੈ।

 

ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਸੂਬਾ ਇੰਚਾਰਜ ਸ਼ਿਆਮ ਜਾਜੂ ਨੇ ਵੀਰਵਾਰ ਦੇਰ ਸ਼ਾਮ ਹਰਿਦੁਆਰਾ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਪੀਅਨ ਨੂੰ ਭਾਜਪਾ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬੁੱਧਵਾਰ ਨੂੰ ਕੇਂਦਰੀ ਅਗਵਾਈ ਨੂੰ ਉਨ੍ਹਾਂ ਦੇ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਸੂਬਾ ਭਾਜਪਾ ਪ੍ਰਧਾਨ ਭਟ ਅਤੇ ਉਤਰਾਖੰਡ ਮਾਮਲਿਆਂ ਦੇ ਇੰਚਾਰਜ ਸਿਆਮ ਜਾਜੂ ਨੇ ਚੈਪੀਅਨ ਦੇ ਆਚਰਣ ਉਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਕੁੰਵਰ ਪ੍ਰਣਵ ਸਿੰਘ ਜਿਨ੍ਹਾਂ ਨੂੰ ਬਾਡੀ ਬਿਲਡਿੰਗ ਵਿਚ ਚੈਪੀਅਨਸ਼ਿਪ ਪ੍ਰਾਪਤ ਕਰਨ ਕਾਰਨ ਚੈਪੀਅਨ ਨਾਮ ਨਾਲ ਜਾਣਿਆ ਜਾਂਦਾ ਹੈ ਇਕ ਵੀਡੀਓ ਵਾਇਰਲ ਹੋਣ ਬਾਅਦ ਚਚਾਰ ਵਿਚ ਸਨ। ਇਕ ਵੀਡੀਓ ਵਿਚ ਉਹ ਚਾਰ ਹਥਿਆਰਾਂ ਨਾਲ, ਸ਼ਰਾਬ ਪੀਂਦੇ ਹੋਏ ਗਾਣੀ ਦੀ ਧੁੰਨ ਉਤੇ ਥਿਰਕਦੇ ਹੋਏ ਸੂਬੇ ਅਤੇ ਦੇਸ਼ ਲਈ ਅਤਿ ਇੰਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਅਨੁਸ਼ਾਸਨਹੀਣਤਾ ਕਰੇ, ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

 

ਚੈਪੀਅਨ ਦਾ ਪਿਛਲੇ ਮਹੀਨੇ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਉਹ ਇਕ ਪੱਤਰਕਾਰ ਨੂੰ ਧਮਕਾਉਂਦੇ ਹੋਏ ਦਿਖਾਈ ਦਿੱਤੇ ਸਨ। ਚੈਪੀਅਨ ਉਨ੍ਹਾਂ ਕਾਂਗਰਸੀ ਵਿਧਾਇਕਾਂ ਵਿਚੋਂ ਸਨ ਜਿਨ੍ਹਾਂ 2016 ਵਿਚੋਂ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਖਿਲਾਫ ਬਗਾਵਤ ਕੀਤੀ ਸੀ ਅਤੇ ਭਾਜਪਾ ਵਿਚ ਚਲੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp removes mla pranav singh champion from party