ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੇ ਬਾਲੀਵੁੱਡ ਸਟਾਰ ਅਰਸ਼ ’ਤੇ ਪਰ ਕਾਂਗਰਸੀ ਸਟਾਰ ਫ਼ਰਸ਼ ’ਤੇ

ਭਾਜਪਾ ਦੇ ਬਾਲੀਵੁੱਡ ਸਟਾਰ ਅਰਸ਼ ’ਤੇ ਪਰ ਕਾਂਗਰਸੀ ਸਟਾਰ ਫ਼ਰਸ਼ ’ਤੇ

ਬਾਲੀਵੁੱਡ ਅਦਾਕਾਰ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਜਿੱਤ ਨਾਲ ਕਰਦਿਆਂ ਗੁਰਦਾਸਪੁਰਸੀਟ ਤੋਂ ਮੌਜੂਦਾ ਸੰਸਦ ਮੈਂਬਰ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਾਰ ਦਿੱਤੀ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਨੀ ਨੇ ਸ੍ਰੀ ਜਾਖੜ ਨੂੰ 82 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।

 

 

ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਯਕੀਨੀ ਤੌਰ ਉੱਤੇ ਜਿਹੜੇ ਵੀ ਫ਼ਿਲਮੀ ਸਿਤਾਰੇ ਭਾਜਪਾ ਨਾਲ ਜੁੜੇ, ਉਹ ਅਰਸ਼ ਉੱਤੇ ਪੁੱਜ ਗਏ ਤੇ ਇਨ੍ਹਾਂ ਹੀ ਚੋਣਾਂ ਵਿੱਚ ਕਾਂਗਰਸ ਵੱਲੋਂ ਖੜ੍ਹੇ ਹੋਏ ਸ਼ਤਰੂਘਨ ਸਿਨਹਾ, ਰਾਜ ਬੱਬਰ ਤੇ ਉਰਮਿਲਾ ਮਾਤੋਂਡਕਰ ਜਿਹੇ ਸਿਤਾਰੇ ਫ਼ਰਸ਼ ’ਤੇ ਆ ਗਏ।

 

 

ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਭਾਜਪਾ ਉਮੀਦਵਾਰ ਤੇ ਫ਼ਿਲਮ ਅਦਾਕਾਰਾ ਹੇਮਾ ਮਾਲਿਨੀ ਨੇ ਰਾਸ਼ਟਰੀ ਲੋਕ ਦਲ ਦੇ ਕੁੰਵਰ ਨਰੇਂਦਰ ਸਿੰਘ ਨੂੰ ਦੋ ਲੱਖ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।

 

 

ਸੂਫ਼ੀ ਗਾਇਕ ਤੇ ਉੱਤਰ–ਪੱਛਮੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ 8.47 ਲੱਖ ਵੋਟਾਂ ਮਿਲੀਆਂ, ਜਦ ਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਗੁਗਨ ਸਿੰਘ ਨੂੰ 2.94 ਲੱਖ ਵੋਟਾਂ ਮਿਲੀਆਂ।

 

 

ਚੰਡੀਗੜ੍ਹ ’ਚ ਭਾਜਪਾ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਕਾਂਗਰਸ ਦੇ ਪਵਨ ਬਾਂਸਲ ਤੋਂ 2 ਲੱਖ ਤੋਂ ਵੱਧ ਵੋਟਾਂ ਤੋਂ ਜਿੱਤੇ। ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਬੀਤੇ ਸਮੇਂ ਦੀ ਮਸ਼ਹੂਰ ਅਦਾਕਾਰਾ ਜਯਾ ਪ੍ਰਦਾ ਨੂੰ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਂ ਨੇ 1 ਲੱਖ 10 ਹਜ਼ਾਰ ਵੋਟਾਂ ਨਾਲ ਹਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP s Bollywood Stars are on Sky but Congress Star Contestants on Floor