ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੇ ਚੋਣ–ਮੈਨੀਫ਼ੈਸਟੋ ‘ਮਹਾਰੇ ਸਪਨੋਂ ਕਾ ਹਰਿਆਣਾ’ ’ਚ SYL ਨਹਿਰ ਮਸਲਾ ਛੇਤੀ ਹੱਲ ਕਰਵਾਉਣ ਦਾ ਸੰਕਲਪ

ਭਾਜਪਾ ਦੇ ਚੋਣ–ਮੈਨੀਫ਼ੈਸਟੋ ‘ਮਹਾਰੇ ਸਪਨੋਂ ਕਾ ਹਰਿਆਣਾ’ ’ਚ SYL ਨਹਿਰ ਮਸਲਾ ਛੇਤੀ ਹੱਲ ਕਰਵਾਉਣ ਦਾ ਸੰਕਲਪ

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਐਤਵਾਰ ਨੂੰ ਆਪਣਾ ਚੋਣ–ਮੈਨੀਫ਼ੈਸਟੋ ਜਾਰੀ ਕਰ ਦਿੱਤਾ ਹੈ। ਉੱਧਰ ਕਾਂਗਰਸ ਨੇ ਵੀ ਭਾਜਪਾ ਵਾਂਗ ਆਪਣੇ ਮੈਨੀਫ਼ੈਸਟੋ ਦਾ ਨਾਂਅ ਵੀ ਸੰਕਲਪ–ਪੱਤਰ ਰੱਖ ਦਿੱਤਾ ਹੈ।

 

 

ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਹਰਿਆਣਾ ਦੀ ਤਸਵੀਰ ਵਿੱਚ ਬੁਨਿਆਦੀ ਤਬਦੀਲੀਆਂ ਲਿਆਂਦੀਆਂ ਹਨ। ਉਨ੍ਹਾਂ ਨੇ ਹਰਿਆਣਾ ਦੇ ਸਿਆਸੀ ਸਭਿਆਚਾਰ ਨੂੰ ਬਦਲ ਦਿੱਤਾ ਹੈ।

 

 

ਸ੍ਰੀ ਨੱਡਾ ਨੇ ਚੰਡੀਗੜ੍ਹ ’ਚ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਸੰਕਲਪ–ਪੱਤਰ ‘ਮਹਾਰੇ ਸਪਨੋਂ ਕਾ ਹਰਿਆਣਾ’ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਮਨੋਹਰ ਲਾਲ ਖੱਟਰ ਹੁਰਾਂ ਨੇ ਹਰਿਆਣਾ ਦਾ ਅਕਸ ਮਜ਼ਬੁਤ ਕੀਤਾ ਹੈ। ਉਨ੍ਹਾਂ ਹਰਿਆਣਾ ਦੇ ਸਿਆਸੀ ਸਭਿਆਚਾਰ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਭ੍ਰਿਸ਼ਟਾਚਾਰ ਤੋਂ ਮੁਕਤ ਹੈ ਤੇ ਵਿਕਾਸ ਨਾਲ ਭਰਪੂਰ ਹੈ।

 

 

ਭਾਜਪਾ ਦੇ ਚੋਣ ਮੈਨੀਫ਼ੈਸਟੋ (ਸੰਕਲਪ ਪੱਤਰ) ਵਿੱਚ ਅੰਨਦਾਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਭ ਨੂੰ ਸਿੰਜਾਈ ਦੀ ਸਹੂਲਤ ਤੇ ਹਰ ਖੇਤ ਨੂੰ ਪਾਣੀ ਦੇਣ ਦਾ ਸੰਕਲਪ ਇਸ ਦਸਤਾਵੇਜ਼ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਟਿਊਬਵੈੱਲ ਸ਼ਿਫ਼ਟਿੰਗ ਪਾਲਿਸੀ ਤਿਆਰ ਕਰਨ ਦੀ ਗੱਲ ਕੀਤੀ ਗਈ ਹੈ।

ਭਾਜਪਾ ਦੇ ਚੋਣ–ਮੈਨੀਫ਼ੈਸਟੋ ‘ਮਹਾਰੇ ਸਪਨੋਂ ਕਾ ਹਰਿਆਣਾ’ ’ਚ SYL ਨਹਿਰ ਮਸਲਾ ਛੇਤੀ ਹੱਲ ਕਰਵਾਉਣ ਦਾ ਸੰਕਲਪ

 

ਭਾਰਤੀ ਜਨਤਾ ਪਾਰਟੀ ਦਾ ਸੰਕਲਪ–ਪੱਤਰ 1,000 ਕਰੋੜ ਰੁਪਏ ਖ਼ਰਚ ਕਰ ਕੇ ਹਰਿਆਣਾ ਵਿੱਚ ਨਹਿਰਾਂ ਉੱਤੇ ਬਣੇ 23,000 ਪੁਲਾਂ ਦੇ ਉਚਿਤ ਰੱਖ–ਰਖਾਅ ਤੇ ਨਵੀਨੀਕਰਨ ਨੂੰ ਯਕੀਨੀ ਬਣਾਉਣ ਦੀ ਗੱਲ ਕਰਦਾ ਹੈ। ਕਿਸਾਨਾਂ ਲਈ ਸੂਰਜੀ ਊਰਜਾ ਦੇ ਇੱਕ ਲੱਖ ਪੰਪ ਲਾਉਣ ਦੀ ਗੱਲ ਕੀਤੀ ਗਈ ਹੈ।

 

 

ਭਾਜਪਾ ਦੇ ਸੰਕਲਪ ਪੱਤਰ ਮੁਤਾਬਕ ਹਰੇਕ ਫ਼ਸਲ ਦੀ ਖ਼ਰੀਦ ਲਈ ਘੱਟੋ–ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਜਾਵੇਗਾ। ਸੂਖਮ ਸਿੰਜਾਈ ਨੂੰ ਮੁਹਿੰਮ ਬਣਾਉਂਦਿਆਂ ਹਰੇਕ ਖੇਤ ਨੂੰ ਪਾਣੀ ਪਹੁੰਚਾਇਆ ਜਾਵੇਗਾ; ਜਿਸ ਦਾ ਸਭ ਤੋਂ ਵੱਧ ਲਾਭ ਦੱਖਣੀ ਹਰਿਆਣਾ ਨੂੰ ਮਿਲੇਗਾ।

 

 

ਸਤਲੁਜ–ਯਮੁਨਾ ਸੰਪਰਕ (SYL) ਨਹਿਰ ਦਾ ਮੁੱਦਾ ਛੇਤੀ ਤੋਂ ਛੇਤੀ ਹੱਲ ਕਰਵਾਉਣ ਦੀ ਪ੍ਰਤੀਬੱਧਤਾ ਵੀ ਭਾਜਪਾ ਨੇ ਆਪਣੇ ਚੋਣ–ਮੈਨੀਫ਼ੈਸਟੋ ਵਿੱਚ ਦੁਹਰਾਈ ਹੈ; ਤਾਂ ਜੋ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਮਿਲ ਸਕੇ। ਮੇਵਾਤ ਫ਼ੀਡਰ ਕੈਨਾਲ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਮੁਕੰਮਲ ਕਰਨ ਦੀ ਗੱਲ ਕੀਤੀ ਗਈ ਹੈ।

 

 

ਭਾਜਪਾ ਦਾ ਚੋਣ–ਮੈਨੀਫ਼ੈਸਟੋ ਜਾਰੀ ਕਰਦੇ ਸਮੇਂ ਸ੍ਰੀ ਨੱਡਾ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਹਰਿਆਣਾ ਭਾਜਪਾ ਦੇ ਇੰਚਾਰਜ ਅਨਿਲ ਜੈਨ ਵੀ ਮੌਜੂਦ ਰਹੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP s Election Manifesto Mhare Sapnon Ka Haryana released Vows to solve SYL Canal issue