ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੁਕੇਰੀਆਂ ਤੇ ਫ਼ਗਵਾੜਾ ’ਚ ਹਾਰ ਕਾਰਨ ਭਾਜਪਾ ਦੀਆਂ ਆਸਾਂ ’ਤੇ ਫਿਰਿਆ ਪਾਣੀ

ਮੁਕੇਰੀਆਂ ਤੇ ਫ਼ਗਵਾੜਾ ’ਚ ਹਾਰ ਕਾਰਨ ਭਾਜਪਾ ਦੀਆਂ ਆਸਾਂ ’ਤੇ ਫਿਰਿਆ ਪਾਣੀ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ – ਮੁਕੇਰੀਆਂ, ਫ਼ਗਵਾੜਾ, ਦਾਖਾ ਤੇ ਜਲਾਲਾਬਾਦ ਦੀ ਜ਼ਿਮਨੀ ਚੋਣ ’ਚ ਤਿੰਨ ਸੀਟਾਂ ਸੱਤਾਧਾਰੀ ਕਾਂਗਰਸ ਪਾਰਟੀ ਨੇ ਤੇ ਇੱਕ ਦਾਖਾ ਸੀਟ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ ਹੈ। ਮੁਕੇਰੀਆਂ ਤੇ ਫ਼ਗਵਾੜਾ ’ਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਹ ਹਾਰ ਗਏ ਹਨ।

 

 

ਇੰਝ ਭਾਜਪਾ ਨੇ ਜਿਹੜਾ ਸੂਬੇ ’ਚ ਆਪਣਾ ਪਾਸਾਰ ਕਰਨ ਦੇ ਐਲਾਨ ਕੀਤੇ ਸਨ, ਉਨ੍ਹਾਂ ਯੋਜਨਾਵਾਂ ਉੱਤੇ ਹੁਣ ਪਾਣੀ ਫਿਰ ਗਿਆ ਹੈ। ਦਰਅਸਲ, ਭਾਜਪਾ ਦੀਆਂ ਨਜ਼ਰਾਂ ਹੁਣੇ ਤੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਸਨ; ਇਸੇ ਲਈ ਉਸ ਦੇ ਸਥਾਨ ਆਗੂ ਪੰਜਾਬ ’ਚ ਵੀ ਆਪਣਾ ਲੋਕ–ਆਧਾਰ ਵਧਣ ਦੇ ਦਾਅਵੇ ਕਰਦਿਆਂ ਆਪਣੇ ਹੱਕ ਵਿੱਚ ਇੱਕ ਹਵਾ ਬਣਾਉਣ ਦੇ ਜਤਨਾਂ ਵਿੱਚ ਸਨ।

 

 

ਫ਼ਗਵਾੜਾ (ਰਿਜ਼ਰਵ) ਵਿਧਾਨ ਸਭਾ ਹਲਕਾ ਭਾਜਪਾ ਦੇ ਸ੍ਰੀ ਸੋਮ ਪ੍ਰਕਾਸ਼ ਦੇ ਲੋਕ ਸਭਾ ਮੈਂਬਰ ਬਣਨ ਕਾਰਨ ਖ਼ਾਲੀ ਹੋਇਆ ਸੀ ਪਰ ਇੱਥੋਂ ਭਾਜਪਾ ਦੇ ਉਮੀਦਵਾਰ ਰਾਜੇਸ਼ ਬਾਘਾ ਵਿਧਾਨ ਸਭਾ ਚੋਣ ’ਚ ਕੋਈ ਕਮਾਲ ਨਹੀਂ ਵਿਖਾ ਸਕੇ ਤੇ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਹੱਥੋਂ 26,116 ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਦਾ ਮੂੰਹ ਤੱਕਣਾ ਪਿਆ। ਸਾਰੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਰ ਕੋਈ ਵੀ ਉਮੀਦਵਾਰ ਇੰਨੇ ਵੱਡੇ ਫ਼ਰਕ ਨਾਲ ਨਹੀਂ ਹਾਰਿਆ।

 

 

ਰਾਜੇਸ਼ ਬਾਘਾ ਨੂੰ 23,099 ਵੋਟਾਂ ਮਿਲੀਆਂ; ਜਦ ਕਿ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ 49,211 ਵੋਟਾਂ ਲੈ ਗਏ। ਜਦ ਤੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਇਆ ਹੈ, ਤਦ ਤੋਂ ਉਸ ਨੂੰ ਕਦੇ ਵੀ ਇੰਨੀਆਂ ਘੱਟ ਵੋਟਾਂ ਨਹੀਂ ਮਿਲੀਆਂ। ਹਾਂ, ਉੱਧਰ ਮੁਕੇਰੀਆਂ ’ਚ ਜ਼ਰੂਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੂੰ ਸਖ਼ਤ ਟੱਕਰ ਦਿੱਤੀ।

 

 

ਪਰ ਮੁਕੇਰੀਆਂ ’ਚ ਸ੍ਰੀਮਤੀ ਇੰਦੂ ਬਾਲਾ ਪਹਿਲਾਂ ਹੀ ਆਪਣੇ ਪਤੀ ਤੇ ਉਸ ਵੇਲੇ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਬੇਵਕਤ ਮੌਤ ਕਾਰਨ ਨੈਤਿਕ ਹਮਾਇਤ ਦੀ ਅਪੀਲ ਕਰ ਚੁੱਕੇ ਸਨ। ਸ੍ਰੀ ਮਹਾਜਨ ਨੂੰ ਆਪਣੀ ਭਾਰਤੀ ਜਨਤਾ ਪਾਰਟੀ ਦੇ ਨਾਂਅ ਤੇ ਕੇਂਦਰ ਵਿੱਚ ਉਸ ਦੀ ਸਰਕਾਰ ਦੇ ਰੁਤਬੇ ਤੋਂ ਕੋਈ ਬਹੁਤੀ ਮਦਦ ਨਹੀਂ ਮਿਲ ਸਕੀ ਤੇ ਉਹ 3,440 ਵੋਟਾਂ ਦੇ ਫ਼ਰਕ ਨਾਲ ਹਾਰ ਗਏ।

 

 

ਇਸ ਤੋਂ ਇਲਾਵਾ ਭਾਜਪਾ ਦੀਆਂ ਵੋਟਾਂ ਵਿੱਚ ਵੀ ਭਾਰੀ ਕਮੀ ਵੇਖਣ ਨੂੰ ਮਿਲੀ। ਲੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਨੇ 37,000 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP s hopes collapse with defeat in Mukerian and Phagwara