ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ’ਤੇ ਭਾਜਪਾ ਦਾ ਸਟੈਂਡ ਸਾਫ਼, ਕਿਸੇ ਨਾਲ ਵੀ ਗੱਲਬਾਤ ਲਈ ਤਿਆਰ: ਅਮਿਤ ਸ਼ਾਹ

CAA ’ਤੇ ਭਾਜਪਾ ਦਾ ਸਟੈਂਡ ਸਾਫ਼, ਕਿਸੇ ਨਾਲ ਵੀ ਗੱਲਬਾਤ ਲਈ ਤਿਆਰ: ਅਮਿਤ ਸ਼ਾਹ

ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੂੰ ‘ਦੇਸ਼ ਦੇ ਗ਼ੱਦਾਰਾਂ ਨੂੰ’ ਅਤੇ ‘ਭਾਰਤ–ਪਾਕਿਸਤਾਨ ਮੈਚ’ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਸਨ। ਸੰਭਵ ਹੈ ਕਿ ਅਜਿਹੀਆਂ ਟਿੱਪਣੀਆਂ ਕਾਰਨ ਪਾਰਟੀ ਦੀ ਹਾਰ ਹੋਈ ਹੋਵੇ। ਪਾਰਟੀ ਨੇ ਅਜਿਹੇ ਬਿਆਨਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ।

 

 

ਸ੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਭਾਜਪਾ ਸਿਰਫ਼ ਜਿੱਤ ਜਾਂ ਹਾਰ ਲਈ ਹੀ ਚੋਣਾਂ ਨਹੀਂ ਲੜਦੀ, ਸਗੋਂ ਚੋਣਾਂ ਰਾਹੀਂ ਆਪਣੀ ਵਿਚਾਰਧਾਰਾ ਦੇ ਪਾਸਾਰ ਵਿੱਚ ਵੀ ਭਰੋਸਾ ਰੱਖਦੀ ਹੈ।

 

 

ਇੱਕ ਟੀਵੀ ਚੈਨਲ ’ਤੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਅਮਿਤ ਸ਼ਾਹ ਨੇ ਮੰਨਿਆ ਕਿ ਦਿੱਲੀ ਚੋਣਾਂ ਦੌਰਾਨ ਪਾਰਟੀ ਦੇ ਕੁਝ ਆਗੂਆਂ ਦੇ ਬਿਆਨਾਂ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ ਹੋਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾਂ ਬਾਰੇ ਉਨ੍ਹਾਂ ਦੇ ਮੁਲਾਂਕਣ ਤੇ ਅਨੁਮਾਨ ਗ਼ਲਤ ਨਿੱਕਲੇ।

 

ਸ੍ਰੀ ਸ਼ਾਹ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਨਤੀਜਿਆਂ ਨੂੰ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਬਾਰੇ ਜਨਤਾ ਦਾ ਕੋਈ ਫ਼ਤਵਾ ਸੀ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਸੀਏਏ ਨਾਲ ਜੁੜੇ ਮੁੱਦਿਆਂ ’ਤੇ ਉਨ੍ਹਾਂ ਨਾਲ ਚਰਚਾ ਕਰਨੀ ਚਾਹੁੰਦਾ ਹੈ, ਉਹ ਮੇਰੇ ਦਫ਼ਤਰ ’ਚ ਆ ਕੇ ਸਮਾਂ ਲੈ ਸਕਦਾ ਹੈ। ਅਸੀਂ ਤਿੰਨ ਦਿਨਾਂ ਅੰਦਰ ਸਮਾਂ ਦੇਵਾਂਗੇ। ਸ੍ਰੀ ਸ਼ਾਹ ਨੇ ਧਰਮ ਦੇ ਆਧਾਰ ਉੱਤੇ ਵੰਡੀਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ–ਕਸ਼ਮੀਰ ’ਚ ਹਾਲਾਤ ਬਿਲਕੁਲ ਆਮ ਵਰਗੇ ਹਨ, ਉੱਥੇ ਹੁਣ ਕੋਈ ਵੀ ਆ ਤੇ ਜਾ ਸਕਦਾ ਹੈ। ਜੇ ਕੋਈ ਉੱਥੇ ਭੜਕਾਊ ਭਾਸ਼ਣ ਦੇਵੇਗਾ, ਤਾਂ ਸਰਕਾਰ ਨੂੰ ਕਦਮ ਚੁੱਕਣੇ ਪੈਣਗੇ। ਉਨ੍ਹਾਂ ਸਾਫ਼ ਕੀਤਾ ਕਿ ਕੁਝ ਆਗੂ ਕੁਝ ਕਾਨੂੰਨੀ ਵਿਵਸਥਾਵਾਂ ਅਧੀਨ ਨਜ਼ਰਬੰਦ ਹਨ।

 

 

ਰਾਖਵੇਂਕਰਨ ਦੇ ਮੁੱਦੇ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਸਮੁੱਚੇ ਦੇਸ਼ ਦੀ ਜਨਤਾ ਖ਼ਾਸ ਤੌਰ ’ਤੇ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਸੁਪਰੀਮ ਕੋਰਟ ਦਾ ਜੋ ਫ਼ੈਸਲਾ ਆਇਆ ਹੈ, ਉਹ ਉਤਰਾਖੰਡ ਦੀ ਕਾਂਗਰਸ ਸਰਕਾਰ ਕਾਰਨ ਆਇਆ ਹੈ। ਉਹ ਰੁਖ਼ ਕਾਂਗਰਸ ਸਰਕਾਰ ਦਾ ਸੀ, ਭਾਜਪਾ ਸਰਕਾਰ ਦਾ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP s stand on CAA absolutely clear may discuss with anyone says Amit Shah