ਕਰਨਾਟਕ ਵਿਚ ਕਾਂਗਰਸ–ਜੇਡੀਐਸ ਗਠਜੋੜ ਸਰਕਾਰ ਤੋਂ 11 ਵਿਧਾਇਕਾਂ ਦੇ ਅਸਤੀਫਿਆਂ ਬਾਅਦ ਪੈਦਾ ਹੋਏ ਸਿਆਸੀ ਸੰਕਟ ਵਿਚ ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸੂਬੇ ਵਿਚ ਸਰਕਾਰ ਬਣਾਉਣ ਲਈ ਤਿਆਰ ਹੈ ਅਤੇ ਅਗਲਾ ਮੁੱਖ ਮੰਤਰੀ ਬੀ ਐਸ ਯੇਦਿਯੁਰੱਪਾ ਹੋਣਗੇ।
ਪਾਰਟੀ ਆਗੂ ਅਤੇ ਰਸਾਇਣ ਤੇ ਊਰਜਾ ਮੰਤਰੀ ਡੀਵੀ ਸਦਾਨੰਦ ਗੌੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਵਿਧਾਇਕਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਮੰਨਦੇ ਹਨ ਕਿ ਇਹ ਨਾ ਹੀ ਉਨ੍ਹਾਂ ਦੇ ਖੇਤਰ ਅਤੇ ਨਾ ਹੀ ਸੂਬੇ ਦੇ ਲੋਕਾਂ ਦੇ ਹਿੱਤ ਵਿਚ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨਾਟਕ ਵਿਚ ਜਾਰੀ ਹਨ। ਅੱਜ ਉਨ੍ਹਾਂ ਇਹ ਸੋਚਿਆ ਕਿ ਇਹ ਸਹੀ ਸਮਾਂ ਹੈ ਜਦੋਂ ਪਾਰਟੀ ਤੋਂ ਬਾਹਰ ਆ ਕੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ। ਕਿਉਂਕਿ, ਉਹ ਸੋਚਦੇ ਹਨ ਕਿ ਉਨ੍ਹਾਂ ਦਾ ਵਿਧਾਇਕ ਬਣਿਆ ਰਹਿਣਾ ਉਨ੍ਹਾਂ ਦੇ ਖੇਤਰ ਅਤੇ ਸੂਬੇ ਦੇ ਹਿੱਤ ਵਿਚ ਨਹੀਂ ਹੈ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸੰਵਿਧਾਨ ਅਨੁਸਾਰ ਰਾਜਪਾਲ ਸਰਵ ਉਚ ਅਥਾਰਿਟੀ ਹੈ। ਉਨ੍ਹਾਂ ਕਿਹਾ ਜੇਕਰ ਉਹ ਸਾਨੂੰ ਬੁਲਾਉਂਦੇ ਹੈ ਤਾਂ ਨਿਸ਼ਚਿਤ ਤੌਰ ਉਤੇ ਅਸੀਂ ਸਰਕਾਰ ਬਣਾਉਣ ਲਈ ਤਿਆਰ ਹਾਂ, ਕਿਉਂ ਅਸੀਂ ਸਭ ਤੋਂ ਵੱਡੀ ਪਾਰਟੀ ਹਾਂ। ਸਾਡੇ ਕੋਲ 105 ਵਿਧਾਇਕਾਂ ਦਾ ਅੰਕੜਾ ਹੈ।
ਲੋਕਤੰਤਰ ਨੂੰ ਅਪਮਾਨ ਕਰਨ ਵਾਲਾ ਭਾਜਪਾ ਦਾ ਯਤਨ ਸਫਲ ਨਹੀਂ ਹੋਵੇਗਾ : ਕਾਂਗਰਸ
ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਹ ‘ਆਪਰੇਸ਼ਨ ਕਮਲ’ ਦਾ ਹਿੱਸਾ ਹੈ, ਇਸ ਦੇ ਜਵਾਬ ਵਿਚ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਵਿਧਾਇਕਾਂ ਦੇ ਅਸਤੀਫੇ ਵਿਚ ਕੋਈ ਭੂਮਿਕਾ ਨਹੀਂ ਹੈ।