ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP ’ਚ BJP ਦਾ ਦਾਅਵਾ, ਕਿਹਾ ਕਮਲਨਾਥ ਸਰਕਾਰ ਘੱਟ ਗਿਣਤੀ ’ਚ

ਮੱਧ ਪ੍ਰਦੇਸ਼ ਚ ਭਾਜਪਾ ਨੇ ਰਾਜਪਾਲ ਆਨੰਦੀਬੇਲ ਨੂੰ ਪੱਤਰ ਲਿੱਖ ਕੇ ਕਿਹਾ ਹੈ ਕਿ ਸੂਬੇ ਦੀ ਕਮਲਨਾਥ ਸਰਕਾਰ ਘੱਟ ਗਿਣਤੀ ਚ ਹੈ। ਭਾਜਪਾ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿਰੋਧੀ ਧੜੇ ਦੇ ਨੇਤਾ ਅਤੇ ਭਾਜਪਾ ਆਗੂ ਗੋਪਾਲ ਭਾਰਗਵ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਆਪਣੇ ਆ ਹੀ ਗਿਰ ਜਾਵੇਗੀ। ਮੈਂ ਖਰੀਦ-ਫਰੋਖਤ ਚ ਵਿਸ਼ਵਾਸ ਨਹੀਂ ਕਰਦਾ ਪਰ ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਜਾਣਾ ਪਵੇਗਾ।

 

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਭਾਜਪਾ ਇੰਚਾਰਜ ਅਤੇ ਜਰਨਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਸੂਬੇ ਚ 29 ਚੋਂ 22 ਸੀਟਾਂ ’ਤੇ ਕਾਂਗਰਸ ਦੀ ਜਿੱਤ ਦੇ ਦਾਅਵੇ ਤੇ ਕਿਹਾ ਸੀ ਕਿ ਹਾਲੇ ਤਾਂ ਲੋਕ ਸਭਾ ਚੋਣਾਂ ਮਗਰੋਂ ਸੂਬੇ ਚ ਕਮਲਨਾਥ ਦੇ ਮੁੱਖ ਮੰਤਰੀ ਬਣੇ ਰਹਿਣ ਤੇ ਵੀ ਪ੍ਰਸ਼ਨ ਚਿੰਨ ਲਗਿਆ ਹੋਇਆ ਹੈ।

 

ਜਰਨਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਆਪਣੇ ਜੱਦੀ ਨਗਰ ਇੰਦੌਰ ਚ ਵੋਟਿੰਗ ਦੇ ਪਹਿਲਾਂ ਇਹ ਗੱਲ ਕਹੀ ਸੀ। ਉਨ੍ਹਾਂ ਨੇ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਦਾ ਦਾਅਵਾ ਵੀ ਕੀਤਾ।

 

ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਮੀਡੀਆ ਸਲਾਹਕਾਰ ਨਰਿੰਦਰ ਸਲੂਜਾ ਨੇ ਕੈਲਾਸ਼ ਵਿਜੇਵਰਗੀ ਦੇ ਬਿਆਨ ਤੇ ਟਵੀਟ ਕਰਦਿਆਂ ਕਿਹਾ ਕਿ ਕਮਲਨਾਥ ਤਾਂ ਪੂਰੇ 5 ਸਾਲ ਲਈ ਮੁੱਖ ਮੰਤਰੀ ਰਹਿਣਗੇ ਤੇ ਕਮਲਨਾਥ ਸਰਕਾਰ ਸੂਬੇ ਚ ਅਗਲੇ 15 ਸਾਲਾ ਤਕ ਬਣੀ ਰਹੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP sending a letter to Governor requesting an assembly session wants Kamal Nath to prove majority