ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਭਾਜਪਾ–ਸ਼ਿਵ ਸੈਨਾ ਨੂੰ ‘ਦੋ–ਤਿਹਾਈ ਬਹੁਮੱਤ’

ਮਹਾਰਾਸ਼ਟਰ ’ਚ ਭਾਜਪਾ–ਸ਼ਿਵ ਸੈਨਾ ਨੂੰ ‘ਦੋ–ਤਿਹਾਈ ਬਹੁਮੱਤ’

Maharashtra Vidhan Sabha 2019 Results, Maharashtra Legislative Assembly Results 2019: ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਹਾਲੇ ਵੀ ਚੱਲ ਰਹੀ ਹੈ। ਸੂਬੇ ’ਚ ਹਾਲੇ ਸਿਰਫ਼ ਕੁਝ ਹੀ ਨਤੀਜੇ ਆਏ ਹਨ; ਜਿਨ੍ਹਾਂ ਮੁਤਾਬਕ ਭਾਜਪਾ 6 ਸੀਟਾਂ ਉੱਤੇ ਜਿੱਤ ਹਾਸਲ ਕਰ ਚੁੱਕੀ ਹੈ ਤੇ 95 ਉੱਤੇ ਅੱਗੇ ਚੱਲ ਰਹੀ ਹੈ। ਭਾਜਪਾ ਦੀ ਭਾਈਵਾਲ 5 ਸੀਟਾਂ ਜਿੱਤ ਚੁੱਕੀ ਹੈ ਤੇ 55 ਉੱਤੇ ਅੱਗੇ ਚੱਲ ਰਹੀ ਹੈ।

 

 

ਸ੍ਰੀ ਸ਼ਰਦ ਪਵਾਰ ਦੀ ਐੱਨਸੀਪੀ ਦੋ ਸੀਟਾਂ ਜਿੱਤ ਚੁੱਕੀ ਹੈ ਤੇ 54 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ। ਉਸ ਦੀ ਭਾਈਵਾਲ ਕਾਂਗਰਸ ਹੁਣ ਤੱਕ 3 ਸੀਟਾਂ ਜਿੱਤ ਚੁੱਕੀ ਹੈ ਤੇ 42 ਉੱਤੇ ਅੱਗੇ ਚੱਲ ਰਹੀ ਹੈ। ਮਹਾਰਾਸ਼ਟਰ ਨਵ–ਨਿਰਮਾਣ ਸੈਨਾ ਨੇ ਹਾਲੇ ਖਾਤਾ ਵੀ ਨਹੀਂ ਖੋਲ੍ਹਿਆ।

 

 

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਅਤੇ ਸਤਾਰਾ ਲੋਕ ਸਭਾ ਜ਼ਿਮਨੀ ਚੋਣ ਲਈ ਬੀਤੇ ਸੋਮਵਾਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8:0ੑ0 ਵਜੇ ਸ਼ੁਰੂ ਹੋ ਗਈ ਸੀ। ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 25,000 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੁਲਿਸ ਨੇ ਵੋਟਾਂ ਦੀ ਗਿਣਤੀ ਸ਼ਾਂਤੀਪੂਰਬਕ ਕਰਵਾਉਣ ਲਈ ਲੋੜੀਂਦੇ ਇੰਤਜ਼ਾਮ ਕੀਤੇ ਸਨ।

 

 

ਅਧਿਕਾਰੀਆਂ ਨੇ ਦੱਸਿਆ ਕਿ 288 ਵਿਧਾਨ ਸਭਾ ਹਲਕਿਆਂ ਲਈ ਸੂਬੇ ਦੇ 269 ਸਥਾਨਾਂ ਉੱਤੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਸੋਮਵਾਰ ਨੂੰ 61.13 ਫ਼ੀ ਸਦੀ ਪੋਲਿੰਗ ਹੋ ਚੁੱਕੀ ਸੀ; ਜਦ ਕਿ ਸਾਲ 2014 ਦੌਰਾਨ 63.20 ਫ਼ੀ ਸਦੀ ਪੋਲਿੰਗ ਹੋਈ ਸੀ।

 

 

ਇਸ ਵਾਰ ਸਭ ਤੋਂ ਵੱਧ ਕੋਲਹਾਪੁਰ ਦੀ ਕਰਵੀਰ ਸੀਟ ਉੱਤੇ 83.93 ਫ਼ੀ ਸਦੀ ਪੋਲਿੰਗ ਹੋਈ; ਜਦ ਕਿ ਸਭ ਤੋਂ ਘੱਟ 40.11 ਫ਼ੀ ਸਦੀ ਵੋਟਾਂ ਦੱਖਣੀ ਮੁੰਬਈ ਦੇ ਕੋਲਾਬਾ ਹਲਕੇ ਵਿੱਚ ਪਈਆਂ।

 

 

ਸਤਾਰਾ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ 67.15 ਫ਼ੀ ਸਦੀ ਪੋਲਿੰਗ ਹੋਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP Shiv Sena get two third majority in Maharashtra