ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੱਗਿਆ ਠਾਕੁਰ ਨੂੰ ਪਾਰਟੀ ’ਚੋਂ ਕੱਢੇ ਭਾਜਪਾ: ਨਿਤਿਸ਼ ਕੁਮਾਰ

ਪ੍ਰੱਗਿਆ ਠਾਕੁਰ ਨੂੰ ਪਾਰਟੀ ’ਚੋਂ ਕੱਢੇ ਭਾਜਪਾ: ਨਿਤਿਸ਼ ਕੁਮਾਰ

ਬਿਹਾਰ ਦੇ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਮਜ਼ਬੁਤ ਭਾਈਵਾਲ ਨਿਤਿਸ਼ ਕੁਮਾਰ ਨੇ ਅੱਜ ਆਪਣੀ ਵੋਟ ਪਾਉਣ ਤੋਂ ਬਾਅਦ ਭਾਜਪਾ ਆਗੂ ਪ੍ਰੱਗਿਆ ਠਾਕੁਰ ਦੇ ਹਾਲੀਆ ਵਿਵਾਦਗ੍ਰਸਤ ਬਿਆਨ ਦੀ ਸਖ਼ਤ ਨਿਖੇਧੀ ਕੀਤੀ। ਚੇਤੇ ਰਹੇ ਕਿ ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੇ ਕਿਹਾ ਸੀ ਕਿ ਨਾਥੂਰਾਮ ਗੋਡਸੇ ਇੱਕ ਦੇਸ਼–ਭਗਤ ਸੀ।

 

 

ਸ੍ਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਇਹ ਬਿਆਨ ਨਿਖੇਧੀਯੋਗ ਹੈ। ਉਨ੍ਹਾਂ ਕਿਹਾ ਕਿ ਮਹਾਹਤਮਾ ਗਾਂਘੀ ਰਾਸ਼ਟਰ–ਪਿਤਾ ਹਨ ਤੇ ਲੋਕ ਕਦੇ ਵੀ ਨਾਥੂਰਾਮ ਗੋਡਸੇ ਬਾਰੇ ਅਜਿਹੀਆਂ ਗੱਲਾਂ ਬਰਦਾਸ਼ਤ ਨਹੀਂ ਕਰਨਗੇ। ਪੱਤਰਕਾਰਾਂ ਨੇ ਉਨ੍ਹਾਂ ਤੋਂ ਪ੍ਰੱਗਿਆ ਸਿੰਘ ਠਾਕੁਰ ਦੇ ਇਸ ਵਿਵਾਦਗ੍ਰਸਤ ਬਿਆਨ ਬਾਰੇ ਸੁਆਲ ਪੁੱਛਿਆ ਸੀ।

 

 

ਸ੍ਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪ੍ਰੱਗਿਆ ਠਾਕੁਰ ਨੂੰ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ।

 

 

ਚੇਤੇ ਰਹੇ ਕਿ ਭਾਜਪਾ ਹਾਈ–ਕਮਾਂਡ ਦੇ ਆਖਣ ’ਤੇ ਪ੍ਰੱਗਿਆ ਠਾਕੁਰ ਨੇ ਆਪਣੇ ਇਸ ਬਿਆਨ ਲਈ ਮਾਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਕਿ ਉਹ ਇਸ ਬਿਆਨ ਲਈ ਪ੍ਰੱਗਿਆ ਠਾਕੁਰ ਨੂੰ ਕਦੇ ਮਾਫ਼ ਨਹੀਂ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP should expel Pragya Singh Thakur from Party Nitish Kumar