ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜ਼ਹਰ ਨੂੰ ‘ਕੌਮਾਂਤਰੀ ਅੱਤਵਾਦੀ’ ਐਲਾਨਣ ਦਾ ਲਾਹਾ ਲੈਣਾ ਛੱਡੇ ਭਾਜਪਾ: ਕਾਂਗਰਸ

ਮਸੂਦ ਅਜ਼ਹਰ ਨੂੰ ‘ਕੌਮਾਂਤਰੀ ਅੱਤਵਾਦੀ’ ਐਲਾਨਣ ਦਾ ਲਾਹਾ ਲੈਣਾ ਛੱਡੇ ਭਾਜਪਾ: ਕਾਂਗਰਸ

ਕਾਂਗਰਸ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ‘ਕੌਮਾਂਤਰੀ ਅੱਤਵਾਦੀ’ ਐਲਾਨਣ ਦਾ ਸਿਹਰਾ ਖ਼ੁਦ ਲੈ ਰਹੀ ਹੈ। ਕਾਂਗਰਸ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਦਾਅਵੇ ਉੱਤੇ ਭਾਰਤ ਸਰਕਾਰ ਇਹ ਜਵਾਬ ਦੇਵੇ ਕਿ ਕਸ਼ਮੀਰ ਤੇ ਪੁਲਵਾਮਾ ਦੀਆਂ ਘਟਨਾਵਾਂ ਨੂੰ ਜੈਸ਼–ਏ–ਮੁਹੰਮਦ ਦੇ ਮੁਖੀ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਪਾਉਣ ਦੀ ਪ੍ਰਕਿਰਿਆ ਤੋਂ ਵੱਖ ਕਰ ਦਿੱਤਾ ਗਿਆ।

 

 

ਕਾਂਗਰਸ ਨੇ ਪਾਕਿਸਤਾਨ ਦੇ ਇਸ ਦਾਅਵੇ ਦੀ ਨਿਖੇਧੀ ਕੀਤੀ ਕਿ ਉਹ ਅਜ਼ਹਰ ਉੱਤੇ ਪਾਬੰਦੀ ਦੇ ਪ੍ਰਸਤਾਵ ਉੱਤੇ ਇਸ ਸ਼ਰਤ ਉੱਤੇ ਸਹਿਮਤ ਹੋਇਆ, ਜਦੋਂ ਪੁਲਵਾਮਾ ਹਮਲੇ ਨਾਲ ਉਸ ਨੂੰ ਜੋੜਨ ਦੀ ਕੋਸ਼ਿਸ਼ ਸਮੇਤ ਸਾਰੇ ਸਿਆਸੀ ਸੰਦਰਭਾਂ ਨੂੰ ਇਸ ਪ੍ਰਸਤਾਵ ’ਚੋਂ ਹਟਾ ਦਿੱਤਾ ਗਿਆ। ਕਾਂਗਰਸ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਤੇ ਪਾਕਿਸਤਾਨ ਦੀ ਇਸ ਸ਼ਰਾਰਤ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ।

 

 

ਸਭ ਤੋਂ ਪਹਿਲਾਂ ਸਾਲ 2009 ’ਚ ਭਾਰਤ ਨੇ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਖ਼ੁਦ ਹੀ ਪ੍ਰਸਤਾਵ ਪੇਸ਼ ਕੀਤਾ ਸੀ। ਫਿਰ ਸਾਲ 2016 ’ਚ ਭਾਰਤ ਨੇ ਅਜ਼ਹਰ ਉੱਤੇ ਪਾਬੰਦੀ ਲਈ ਸੰਯੁਕਤ ਰਾਸ਼ਟਰ 1267 ਪਾਬੰਦੀ ਕਮੇਟੀ ਵਿੱਚ ਪੀ 3 – ਅਮਰੀਕਾ, ਬ੍ਰਿਟੇਨ ਤੇ ਫ਼ਰਾਂਸ ਕੋਲ ਪ੍ਰਸਤਾਵ ਰੱਖਿਆ। ਅਜ਼ਹਰ ਜਨਵਰੀ 2016 ਵਿੱਚ ਪਠਾਨਕੋਟ ਹਵਾਈ ਫ਼ੌਜ ਦੇ ਅੱਡੇ ਉੱਤੇ ਵੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP should not take benefit of announcing Masood Azhar as Intel Terrorist Congress